ਪੰਜਾਬ ਗੁਰਦਾਸਪੁਰ ’ਚ ਛੱਪੜ ਅੰਦਰ ਡੁੱਬਿਆ ਬਜ਼ੁਰਗ, ਹੋਈ ਮੌਤ; ਐਨਡੀਆਰਐਫ ਟੀਮ ਨੇ ਮੁਸ਼ੱਕਤ ਬਾਅਦ ਬਰਾਮਦ ਕੀਤੀ ਲਾਸ਼ By admin - September 11, 2025 0 19 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਮੋਹਲੋਵਾਲੀ ਵਿਖੇ ਇਕ ਬਜੁਰਗ ਦੀ ਛੱਪੜ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਐ। ਪਰਿਵਾਰ ਦੇ ਦੱਸਣ ਮੁਤਾਬਕ ਪਿੰਡ ਦੇ ਕੁੱਝ ਲੋਕਾਂ ਨੇ ਬਜੁਰਗ ਗੁਰਮੇਲ ਸਿੰਘ ਨੂੰ ਸ਼ਰਾਬ ਦਾ ਲਾਲਚ ਦੇ ਕੇ ਛੱਪੜ ਪਾਰ ਕਰਨ ਨੂੰ ਕਿਹਾ ਸੀ, ਜਿਸ ਤੋਂ ਬਾਅਦ ਬਜੁਰਗ ਨੇ ਛੱਪੜ ਵਿਚ ਛਾਲ ਮਾਰ ਦਿੱਤੀ ਪਰ ਪਾਣੀ ਜ਼ਿਆਦਾ ਹੋਣ ਕਾਰਨ ਅੰਦਰ ਹੀ ਡੁੱਬ ਗਿਆ। ਇਸ ਤੋਂ ਬਾਅਦ ਐਨਆਰਐਫਟੀਮ ਨੂੰ ਸੂਚਿਤ ਕੀਤਾ, ਜਿਸ ਨੇ ਚਾਰ ਘੰਟਿਆ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢਿਆ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਜ਼ੁਰਗ ਦੀ ਨੂੰਹ ਰਾਜ ਅਤੇ ਭਾਨਜੇ ਸੈਮੂਅਲ ਮਸੀਹ ਨੇ ਦੱਸਿਆ ਬਜ਼ੁਰਗ ਗੁਰਮੇਲ ਸਿੰਘ ਪੁੱਤਰ ਦੌਲਤ ਰਾਮ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਕਰੀਬ 8 ਵਜੇ ਸ਼ਰਾਬ ਦਾ ਲਾਲਚ ਦੇ ਕੇ ਛੱਪੜ ਪਾਰ ਕਰਨ ਲਈ ਕਿਹਾ ਗਿਆ ਤੇ ਜਿਨਾਂ ਦੇ ਕਹਿਣ ਤੇ ਬਜ਼ੁਰਗ ਨੇ ਛੱਪੜ ਵਿੱਚ ਛਾਲ ਮਾਰ ਦਿੱਤੀ ਤੇ ਜਿਸ ਦੌਰਾਨ ਛੱਪੜ ਵਿੱਚ ਪਾਣੀ ਜਿਆਦਾ ਹੋਣ ਕਾਰਨ ਬਜ਼ੁਰਗ ਡੁੱਬ ਗਿਆ ਤੇ ਉਕਤ ਲੋਕ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਕਿਹਾ ਕਿ ਇਸ ਸਬੰਧੀ ਤੁਰੰਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਨੂੰ ਸੁਚਿਤ ਕੀਤਾ ਗਿਆ ਤੇ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿਨਾਂ ਵੱਲੋਂ ਕਾਫੀ ਸਮਾਂ ਭਾਲ ਕਰਨ ਤੋਂ ਬਾਅਦ ਬਜ਼ੁਰਗ ਦੀ ਮ੍ਰਿਤਕ ਦੇਹ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ। ਉਹਨਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਕਰਕੇ ਬਣਦਾ ਇਨਸਾਫ ਦੇਣ ਦੀ ਮੰਗ ਕੀਤੀ ਐ।