ਪੰਜਾਬ ਅੰਮ੍ਰਿਤਸਰ ਦੇ ਪਿੰਡ ਫਤਿਹਪੁਰ ’ਚ ਮੀਂਹ ਕਾਰਨ ਡਿੱਗੀ ਛੱਤ; ਬੇਘਰ ਹੋਇਆ ਗਰੀਬ ਪਰਿਵਾਰ, ਮਦਦ ਲਈ ਲਾਈ ਗੁਹਾਰ By admin - September 10, 2025 0 20 Facebook Twitter Pinterest WhatsApp ਅੰਮ੍ਰਿਤਸਰ ਜ਼ਿਲ੍ਹੇ ਦੇ ਫਤਿਹਪੁਰ ਪਿੰਡ ਵਿਖੇ ਇਕ ਗਰੀਬ ਪਰਿਵਾਰ ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਜਦੋਂ ਮੀਂਹ ਦੇ ਚਲਦਿਆਂ ਅਚਾਨਕ ਘਰ ਦੀ ਛੱਤ ਡਿੱਗ ਗਈ। ਸਾਰਾ ਪਰਿਵਾਰ ਮਲਬੇ ਹੇਠਾਂ ਦੱਬ ਗਿਆ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮੁਸ਼ੱਕਤ ਬਾਅਦ ਬਾਹਰ ਕੱਢਿਆ। ਹਾਦਸੇ ਵਿਚ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪਰਿਵਾਰ ਦੇ ਮੁਖੀ ਲੱਖਾ ਸਿੰਘ ਦੇ ਦੱਸਣ ਮੁਤਾਬਕ ਛੱਤ ਡਿੱਗਣ ਕਾਰਨ ਸਾਰਾ ਸਾਮਾਨ ਬਰਬਾਦ ਹੋ ਗਿਆ ਐ ਅਤੇ ਸਾਰੇ ਮੈਂਬਰਾਂ ਦੇ ਵੀ ਸੱਟਾਂ ਲੱਗੀਆਂ ਨੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਪੀੜਤ ਪਰਿਵਾਰ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ।