ਪੰਜਾਬ ਮੋਗਾ ਪੁਲਿਸ ਵੱਲੋਂ ਬੱਸ ਕੰਡਕਟਰ ਖਿਲਾਫ਼ ਕੇਸ ਦਰਜ; ਮਹਿਲਾ ਕਮਿਸ਼ਨ ਦੇ ਹੁਕਮ ’ਤੇ ਹੋਈ ਕਾਰਵਾਈ; ਮਹਿਲਾ ਨਾਲ ਕੁੱਟਮਾਰ ਦੀ ਵਾਇਰਲ ਹੋਈ ਸੀ ਵੀਡੀਓ By admin - September 10, 2025 0 3 Facebook Twitter Pinterest WhatsApp ਮੋਗਾ ਪੁਲਿਸ ਪੁਲਿਸ ਨੇ ਮਹਿਲਾ ਨਾਲ ਕੁੱਟਮਾਰ ਮਾਮਲੇ ਵਿਚ ਪਨਬਸ ਦੇ ਕੰਡਕਟਰ ਖਿਲਾਫ ਮਾਮਲਾ ਦਰਜ ਕੀਤਾ ਐ। ਪੁਲਿਸ ਨੇ ਇਹ ਕਾਰਵਾਈ ਮਹਿਲਾ ਕਮਿਸ਼ਨ ਦੇ ਹੁਕਮਾਂ ਵਿਚ ਕੀਤੀ ਐ। ਜਾਣਕਾਰੀ ਅਨੁਸਾਰ ਬੀਤੇ ਦਿਨ ਪਨਬਸ ਦੇ ਕੰਡਕਟਰ ਤੇ ਮਹਿਲਾ ਵਿਚਾਲੇ ਬਹਿਸ਼ ਤੇ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਤੇ ਕਾਰਵਾਈ ਕਰਦਿਆਂ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਕਾਰਵਾਈ ਦੀ ਹੁਕਮ ਦਿੱਤਾ। ਇਸ ਤੋਂ ਬਾਅਦ ਪੀੜਤ ਮਹਿਲਾ ਨੇ ਪੁਲਿਸ ਚੌਂਕੀ ਫੋਕਸ ਪੁਆਇਟ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਸਮਾਲਸਰ ਤੋਂ ਇੱਕ ਮਹਿਲਾ ਮਨਪ੍ਰੀਤ ਕੌਰ ਪਨਬੱਸ ਦੇ ਵਿੱਚ ਸਵਾਰ ਹੋ ਕੇ ਮੋਗਾ ਬਾਈਪਾਸ ਤੇ ਪਹੁੰਚੀ ਜਦੋਂ ਉਹ ਬੱਸ ਤੋਂ ਉਤਰਨ ਲੱਗੀ ਤਾਂ ਪਾਣੀ ਖੜਾ ਹੋਇਆ ਸੀ ਅਤੇ ਜਿਸ ਕਾਰਨ ਮਹਿਲਾ ਅਤੇ ਕੰਡਕਟਰ ਦੀ ਆਪਸ ਵਿੱਚ ਬਹਿਸ ਹੋ ਗਈ। ਕੰਡਕਟਰ ਵੱਲੋਂ ਮਹਿਲਾ ਨਾਲ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਵਾਇਰਲ ਹੋਈ ਮਹਿਲਾ ਵੱਲੋਂ ਫੋਕਲ ਪੁਆਇੰਟ ਚੌਂਕੀ ਵਿੱਚ ਦਰਖਾਸਤ ਦਿੱਤੀ ਗਈ ਅਤੇ ਉਸ ਤੋਂ ਬਾਅਦ ਮਹਿਲਾ ਅਤੇ ਕੰਡਕਟਰ ਦੇ ਵਿੱਚ ਰਾਜੀਨਾਮੇ ਦੀ ਗੱਲ ਚੱਲ ਰਹੀ ਸੀ। ਵੀਡੀਓ ਵਾਇਰਲ ਮਹਿਲਾ ਕਮਿਸ਼ਨ ਕੋਲੇ ਪਹੁੰਚੀ ਤਾਂ ਮਹਿਲਾ ਕਮਿਸ਼ਨ ਵੱਲੋਂ ਕਾਰਵਾਈ ਕਰਨ ਦੇ ਆਦੇਸ਼ ਜਾਰੀ ਹੋਏ। ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੰਡਕਟਰ ਅਮਨਦੀਪ ਜੋ ਕਿ ਬਰੇਟਾ ਦਾ ਰਹਿਣ ਵਾਲਾ ਹੈ ਅਤੇ ਪਨਬਸ ਵਿਚ ਕੰਡਕਟਰ ਲੱਗਿਆ ਹੋਇਆ ਹੈ ਉਸ ਉੱਪਰ ਕੱਲ੍ਹ ਦੇਰ ਸ਼ਾਮ ਮਾਮਲਾ ਦਰਜ ਕਰ ਲਿਆ ਗਿਆ ਅਤੇ ਕੰਡਕਟਰ ਦੀ ਤਲਾਸ਼ ਕੀਤੀ ਜਾ ਰਹੀ ਹੈ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।