ਸਮਰਾਲਾ ’ਚ ਦੋ ਤੋਲੇ ਦੀ ਚੈਨੀ ਝਪਟ ਕੇ ਲੁਟੇਰੇ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
35

 

ਸਮਰਾਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅੰਦਰ ਮੋਟਰ ਸਾਈਕਲ ਸਵਾਰ ਲੁਟੇਰਿਆਂ ਵੱਲੋਂ ਰਾਹ ਜਾਂਦੇ ਨੌਜਵਾਨ ਦੀ ਦੋ ਤੋਲੇ ਸੀ ਚੈਨੀ ਝਪਟ ਕੇ ਫਰਾਰ ਹੋਣ ਜਾਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਸ੍ਰੀ ਗੁਰਦੁਆਰਾ ਚੰਡੀਗੜ੍ਹ ਰੋਡ ਦੇ ਐ। ਮਨੀ ਕੁਮਾਰ ਨੰਦਾ ਨਾਮ ਦਾ ਇਹ ਨੌਜਵਾਨ ਘਰ ਨੇੜਲੇ ਦੁਕਾਨ ਤੇ ਸਾਮਾਨ ਲੈਣ ਗਿਆ ਸੀ ਕਿ ਗਲੀ ਵਿਚ ਵਾਪਸ ਆਉਂਦੇ ਵਕਤ ਦੋ ਮੋਟਰ ਸਾਈਕਲ ਸਵਾਰ ਉਸ ਦੇ ਗਲੇ ਵਿਚੋਂ ਦੋ ਤੋਲੇ ਦੀ ਸੋਨੇ ਦੀ ਚੈਨੀ ਝਪਟ ਕੇ ਫਰਾਰ ਹੋ ਗਏ। ਪੀੜਤ ਨੇ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੁਟੇਰੇ ਫਰਾਰ ਹੋਣ ਵਿਚ ਸਫਲ ਹੋ ਗਏ। ਘਟਨਾ ਗਲੀ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੀੜਤ ਮਨੀ ਕੁਮਾਰ ਨੰਦਾ ਦੇ ਦੱਸਣ ਮੁਤਾਬਕ ਉਹ ਸ਼ਾਮ 7.30 ਵਜੇ ਘਰ ਦੇ ਨਜ਼ਦੀਕ ਕੰਫੇਕਸ਼ਨਰੀ  ਦੀ ਦੁਕਾਨ ਵਿੱਚ ਬਰੈਡ ਲੈਣ ਗਿਆ ਸੀ ਤੇ ਬਰੈਡ ਖਰੀਦ ਜਦੋਂ ਘਰ ਨੂੰ ਵਾਪਸ ਜਾਣ ਲੱਗਾ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿੰਨਾਂ ਵਿੱਚੋਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰ ਪਿੱਛੇ ਤੋਂ ਮੇਰੀ ਗੱਲ ਵਿੱਚ ਪਾਈ ਦੋ ਸੋਨੇ ਦੀ ਚੇਨ ਨੂੰ ਲੁੱਟ ਆਪਣੇ ਸਾਥੀ ਮੋਟਰਸਾਈਕਲ ਨਾਲ ਫਰਾਰ ਹੋ ਗਿਆ। ਉਸ ਨੇ ਲੁਟੇਰੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਿਹਾ।
ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ।  ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਤੇ ਏ ਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਤੇ ਪਹੁੰਚ ਆਲੇ ਦੁਆਲੇ ਲੱਗੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸਾਥ ਦੀ ਜਰੂਰਤ ਹੈ ਜਲਦ ਹੀ ਪੁਲਿਸ ਅਣਪਛਾਤੇ ਲੁਟੇਰਿਆਂ ਨੂੰ ਨੱਥ ਪਾ ਲਵੇਗੀ।

LEAVE A REPLY

Please enter your comment!
Please enter your name here