ਪੰਜਾਬ ਅੰਮ੍ਰਿਤਸਰ ’ਚ ਹੜ੍ਹ ਪੀੜਤਾਂ ਨੂੰ ਮਿਲੇ ਗਾਇਕ ਮਨਕੀਰਤ ਔਲਖ; ਪੀੜਤਾਂ ਦੀਆਂ ਮੁਸ਼ਕਲਾਂ ਸੁਣ ਕੇ ਦਿੱਤੀ ਰਾਹਤ ਸਮੱਗਰੀ By admin - September 9, 2025 0 27 Facebook Twitter Pinterest WhatsApp ਗਾਇਕ ਮਨਕੀਰਤ ਔਲਕ ਅੱਜ ਅੰਮ੍ਰਿਤਸਰ ਜਿਲ੍ਹੇ ਦੇ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੀੜਤ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਰਾਹਤ ਸਮੱਗਰੀ ਦੀ ਵੰਡ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਕੀਰਤ ਔਲਖ ਨੇ ਕਿਹਾ ਕਿ ਪੰਜਾਬੀ ਇਕ ਬਹਾਦਰ ਕੌਮ ਐ ਜੋ ਹਰ ਮੁਸ਼ਕਲ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਨੇ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਨਾਲ ਵੀ ਚੜ੍ਹਦੀ ਕਲਾਂ ਵਿਚ ਰਹਿ ਕੇ ਨਜਿੱਠਿਆ ਜਾਵੇਗਾ। ਉਨ੍ਹਾਂ ਐਨਆਰਆਈ ਵੀਰਾਂ ਨੂੰ ਔਖੇ ਵੇਲੇ ਪੀੜਤਾਂ ਦੀ ਬਾਂਹ ਫੜਣ ਦੀ ਅਪੀਲ ਕੀਤੀ। ਲੋਕਾਂ ਨੂੰ ਹੌਸਲਾ ਦੇਂਦੇ ਹੋਏ ਔਲਖ ਨੇ ਕਿਹਾ ਕਿ ਪੰਜਾਬ ਹਮੇਸ਼ਾ ਮੁਸ਼ਕਲ ਵਕਤਾਂ ਵਿੱਚ ਇਕੱਠੇ ਖੜ੍ਹਦਾ ਹੈ ਅਤੇ ਇਸ ਵਾਰ ਵੀ ਸਾਰੀ ਕੌਮ ਚੜਦੀ ਕਲਾ ਵਿੱਚ ਰਹਿੰਦਿਆਂ ਹੜ੍ਹ ਦੀ ਤਬਾਹੀ ਨਾਲ ਨਜਿੱਠੇਗੀ। ਉਨ੍ਹਾਂ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਹਨਾਂ ਵਰਗੇ ਕਲਾਕਾਰ ਲੋਕਾਂ ਦੇ ਨਾਲ ਹੌਸਲਾ ਵਧਾਉਣ ਲਈ ਹਮੇਸ਼ਾ ਹਾਜ਼ਰ ਹਨ। ਉਹਨਾਂ ਕਿਹਾ ਕਿ ਜਦੋਂ ਪੰਜਾਬੀ ਜਜ਼ਬੇ ਨਾਲ ਇਕੱਠੇ ਹੋ ਕੇ ਸੇਵਾ ਕਰਦੇ ਹਨ ਤਾਂ ਹਰ ਮੁਸ਼ਕਲ ਦਾ ਹੱਲ ਨਿਕਲਦਾ ਹੈ। “ਪੰਜਾਬੀਆਂ ਦੀ ਬਹਾਦਰੀ ਹੀ ਸਾਡੀ ਅਸਲੀ ਤਾਕਤ ਹੈ,” ਉਹਨਾਂ ਕਿਹਾ। ਦੌਰੇ ਦੌਰਾਨ ਔਲਖ ਨੇ ਦੱਸਿਆ ਕਿ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ 150 ਟਰੈਕਟਰ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 100 ਟਰੈਕਟਰ ਉਹਨਾਂ ਵੱਲੋਂ ਦਿੱਤੇ ਜਾ ਰਹੇ ਹਨ। ਇਹ ਟਰੈਕਟਰ ਪਿੰਡਾਂ ਦੀ ਸਫਾਈ ਅਤੇ ਬਚਾਅ ਕੰਮਾਂ ਲਈ ਵਰਤੇ ਜਾਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਖੜ੍ਹੇ ਪਾਣੀ ਕਾਰਨ ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ ’ਤੇ ਸਾਵਧਾਨੀਆਂ ਬਰਤਣੀਆਂ ਬਹੁਤ ਜ਼ਰੂਰੀ ਹਨ। ਗਾਇਕ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਆਪਣਾ ਘਰ ਛੱਡਣ ਨੂੰ ਤਿਆਰ ਨਹੀਂ, ਪਰ ਕੁਝ ਦਿਨਾਂ ਲਈ ਸੁਰੱਖਿਅਤ ਥਾਂ ’ਤੇ ਜਾਣਾ ਬਹੁਤ ਜ਼ਰੂਰੀ ਹੈ। “ਪਾਣੀ ਵਿੱਚ ਬੈਕਟੀਰੀਆ ਤੇ ਮੱਛਰ ਬਿਮਾਰੀਆਂ ਫੈਲਾ ਸਕਦੇ ਹਨ, ਇਸ ਲਈ ਕੁਝ ਸਮਾਂ ਲਈ ਘਰੋਂ ਬਾਹਰ ਆਉਣਾ ਹੀ ਸਮਝਦਾਰੀ ਹੈ,” ਉਹਨਾਂ ਕਿਹਾ। ਇਸ ਮੌਕੇ ਮਨਕੀਰਤ ਔਲਖ ਨੇ ਖ਼ੁਦ ਵੀ ਵਿੱਤੀ ਸਹਾਇਤਾ ਦਿੱਤੀ। ਉਹਨਾਂ ਇੱਕ ਪਰਿਵਾਰ ਨੂੰ ਘਰ ਮੁੜ ਬਣਾਉਣ ਲਈ 4 ਲੱਖ ਰੁਪਏ ਵੀ ਭੇਟ ਕੀਤੇ। ਉਹਨਾਂ ਕਿਹਾ ਕਿ ਪੈਸਿਆਂ ਦੀ ਕਮੀ ਪੰਜਾਬੀਆਂ ਲਈ ਕਦੇ ਰੁਕਾਵਟ ਨਹੀਂ ਬਣੀ, ਜੇ ਅਸੀਂ ਇਕ ਦੂਜੇ ਦਾ ਸਾਥ ਦੇਈਏ ਤਾਂ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰ ਸਕਦੇ ਹਾਂ।