ਪੰਜਾਬ ਨਾਭਾ ’ਚ ਮਕਾਨ ਦੀ ਛੱਤ ਡਿੱਗਣ ਕਾਰਨ 5 ਜ਼ਖਮੀ; ਘਟਨਾ ਵੇਲੇ ਘਰ ਅੰਦਰ ਸੁੱਤਾ ਪਿਆ ਸੀ ਪਰਿਵਾਰ By admin - September 9, 2025 0 26 Facebook Twitter Pinterest WhatsApp ਨਾਭਾ ਨੇੜਲੇ ਪਿੰਡ ਮੰਡੌੜ ਵਿਖੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਪਰਿਵਾਰ ਦੇ ਪੰਜ ਜੀਅ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਖਮੀਆਂ ਵਿੱਚ ਪਤੀ-ਪਤਨੀ ਤੋਂ ਇਲਾਵਾ ਤਿੰਨ ਬੱਚੇ ਸ਼ਾਮਲ ਨੇ। ਜਖਮੀਆਂ ਨੂੰ ਨਾਭਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਰਿਵਾਰ ਸਾਰੇ ਮੈਂਬਰਾਂ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਇਹ ਪਰਿਵਾਰ ਦੋ ਤਿੰਨ ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ। ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਸਾਰਿਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਐ। ਘਟਨਾ ਸਵੇਲੇ ਪੰਜ ਵਜੇ ਦੀ ਐ। ਘਟਨਾ ਵੇਲੇ ਪਰਿਵਾਰ ਘਰ ਅੰਦਰ ਸੁੱਤਾ ਪਿਆ ਸੀ ਕਿ ਅਚਾਨਕ ਘਰ ਦੀ ਛੱਤ ਡਿੱਗ ਗਈ। ਸਾਰੇ ਮੈਂਬਰਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਐ।