ਤਾਰਨ ਤਾਰਨ ਦੇ ਪਿੰਡ ਸਭਰਾਂ ਪਾਡਿਆਂ ਬੰਨ ਨੂੰ ਲੱਗੀ ਢਾਹ; ਲੋਕਾਂ ’ਚ ਦਹਿਸ਼ਤ ਦਾ ਮਾਹੌਲ; ਮਦਦ ਲਈ ਕੀਤੀਆਂ ਜਾ ਰਹੀਆਂ ਅਪੀਲਾਂ

0
28

 

ਤਰਨ ਤਾਰਨ ਦੇ ਪਿੰਡ ਸਭਰਾਂ ਪਾਡਿਆਂ ਦੀਆਂ ਬੈਂਕਾਂ ਨੇੜੇ ਬੰਨ ਨੂੰ ਲੱਗੀ ਢਾਹ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਐ। ਜਾਣਕਾਰੀ ਅਨੁਸਾਰ ਇੱਥੇ ਕਾਫੀ ਦਿਨਾਂ ਤੋਂ ਬੰਨ ਨੂੰ ਬਚਾਉਣ ਦੀ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਪਾਣੀ ਦੀ ਤੇਜ਼ ਰਫਤਾਰ ਦੇ ਚਲਦਿਆਂ ਬੰਨ ਲਗਾਤਾਰ ਖੋਰਾ ਲੱਗਿਆ ਹੋਇਆ ਐ।
ਇਲਾਕਾ ਵਾਸੀਆਂ ਵੱਲੋਂ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਬੰਨ ਨੂੰ ਬਚਾਉਣ ਵਿਚ ਮਦਦ ਦੀ ਅਪੀਲ ਕੀਤੀ ਜਾ ਰਹੀ ਐ। ਲੋਕਾਂ ਦੇ ਦੱਸਣ ਮੁਤਾਬਕ 2023 ਵਿਚ ਬੰਨ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਸੀ, ਜਿਸ ਦੇ ਚਲਦਿਆਂ ਲੋਕਾਂ ਅੰਦਰ ਭਾਰੀ ਦਹਿਸ਼ਤ ਪਾਈ ਜਾ ਰਹੀ ਐ। ਲੋਕਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਵੀ ਬੰਨ ਬਚਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਐ।
ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ 2023 ਵਿੱਚ ਵੀ ਪਿੰਡ ਘੜੋਮ ਨਜ਼ਦੀਕ ਤੋਂ ਬੰਨ ਟੁੱਟ ਗਿਆ ਸੀ ਜਿਸ ਨਾਲ ਇਸ ਇਲਾਕੇ ਦਾ ਬੜਾ ਵੱਡਾ ਨੁਕਸਾਨ ਹੋਇਆ ਸੀ ਅਤੇ ਅੱਜ ਫੇਰ ਸਵੇਰੇ ਤੜਕ ਸਰ ਪਿੰਡ ਸਭਰਾਂ ਦੇ ਨਜ਼ਦੀਕ ਪਾਡਿਆਂ ਦੀਆਂ ਬਹੇਕਾਂ ਦੇ ਕੋਲ 20 ਫੁੱਟ ਦੇ ਕਰੀਬ ਯਕ ਦਮ ਤੁਸੀਂ ਬੰਨ ਨੂੰ ਢਾਲ ਲੱਗ ਗਈ ਜਿਸ ਕਾਰਨ ਲੋਕਾਂ ਵਿੱਚ ਭੱਜ ਦੌੜ ਮੱਚ ਗਈ ਅਤੇ ਲੋਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਨ ਲੱਗੇ ਕਿ ਉਹ ਜਲਦੀ ਤੋਂ ਜਲਦੀ ਇਸ ਬੰਨ ਤੇ ਪਹੁੰਚਣ ਤਾਂ ਜੋ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਸਕੇ।
ਪਿੰਡ ਵਾਸੀ ਬਾਬਾ ਸਾਰਜ ਸਿੰਘ ਗੁਰਚਰਨਪ੍ਰੀਤ ਸਿੰਘ ਅਤੇ ਪ੍ਰਧਾਨ ਸੋਹਣ ਸਿੰਘ ਸਭਰਾ ਨੇ ਦੱਸਿਆ ਕਿ ਲਗਾਤਾਰ ਅੱਜ 25 ਦਿਨ ਹੋ ਚੱਲੇ ਹਨ ਇਸ ਬੰਨ ਨੂੰ ਬਚਾਉਣ ਲਈ ਲੋਕ ਰਾਤ ਦਿਨ ਇੱਕ ਕਰ ਰਹੇ ਹਨ ਫਿਰ ਵੀ ਢਾਹ ਘਟਣ ਦਾ ਨਾ ਨਹੀਂ ਲੈ ਰਹੀ।  ਉਹਨਾਂ ਨੇ ਸਰਕਾਰੀ ਅਫਸਰ ਬਾਬੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਇਸ ਬੰਨ ਤੇ ਪਹੁੰਚਣ ਤਾਂ ਜੋ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।

LEAVE A REPLY

Please enter your comment!
Please enter your name here