ਖੰਨਾ ’ਚ ਕਰਿਆਨੇ ਦੀ ਦੁਕਾਨ ਤੇ ਛਾਪੇ ਨੂੰ ਲੈ ਕੇ ਹੰਗਾਮਾ; ਦੁਕਾਨਦਾਰ ਨੇ ਬੰਧਕ ਬਣਾਏ ਜਾਣ ਦੇ ਲਾਏ ਇਲਜ਼ਾਮ; ਡੀਐਸਪੀ ਨੇ ਸ਼ਾਂਤ ਕਰਵਾਇਆ ਮਾਮਲਾ

0
31

ਖੰਨਾ ਵਿੱਚ ਕਰਿਆਨੇ ਦੀ ਵੱਡੀ ਦੁਕਾਨ ‘ਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਛਾਪੇਮਾਰੀ ਕਰਨ ਆਈ ਟੀਮ ਦੀ ਦੁਕਾਨ ਮਾਲਕਾਂ ਨਾਲ ਬਹਿਸ਼ ਹੋ ਗਈ।  ਦੁਕਾਨਦਾਰ ਨੇ ਟੀਮ ਮੈਂਬਰਾਂ ਤੇ ਤਿੰਨ ਘੰਟੇ ਤਕ ਬੰਧਕ ਬਣਾਉਣ ਦੇ ਇਲਜਾਮ ਲਾਏ ਨੇ ਜਦਕਿ ਟੀਮ ਨੇ ਦੋਸ਼ ਨਕਾਰਦਿਆਂ ਉਲਟਾ ਦੁਕਾਨਦਾਰ ’ਤੇ ਹੀ ਉਨ੍ਹਾਂ ਨਾਲ ਦੁਰਵਿਵਹਾਰ ਕੀਤੇ ਜਾਣ ਦੀ ਗੱਲ ਕਹੀ ਐ।
ਛਾਪਾ ਮਾਰਨ ਵਾਲੀ ਟੀਮ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਦੁਕਾਨਦਾਰ ਦਾ ਇਲਜਾਮ ਸੀ ਕਿ ਪੁਲਿਸ ਨੇ ਉਨ੍ਹਾਂ ਦੇ ਕੈਮਰੇ ਅਤੇ ਡੀਵੀਆਰ ਜ਼ਬਤ ਕਰ ਲਏ ਨੇ। ਉਨ੍ਹਾਂ ਨੇ ਕਾਫੀ ਸਮੇਂ ਤਕ ਬੰਧਕ ਬਣਾਉਣ ਤੇ ਦੁਕਾਨ ਦਾ ਸਾਮਾਨ ਖਿਲਾਰਣ ਦੀ ਗੱਲ ਵੀ ਕਹੀ ਐ। ਮਾਮਲਾ ਡੀਐਸਪੀ ਤੱਕ ਪਹੁੰਚਿਆ ਅਤੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਮਾਮਲਾ ਸ਼ਾਂਤ ਕਰਵਾਇਆ।
ਦੁਕਾਨਦਾਰ ਅਤੇ ਉਸਦੀ ਨੂੰਹ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਦੀ ਦੁਕਾਨ ‘ਤੇ ਇੱਕ ਟੀਮ ਆਈ ਸੀ, ਜਿਸਨੇ ਕਿਹਾ ਕਿ ਉਹ ਕਾਪੀਰਾਈਟ ਤੋਂ ਆਏ ਹਨ। ਪੁਲਿਸ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ, ਜਿਵੇਂ ਹੀ ਉਹ ਪਹੁੰਚੇ, ਟੀਮ ਨੇ ਉਨ੍ਹਾਂ ਦਾ ਸਾਮਾਨ ਖਿਲਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਾਮਲਾ ਕੈਬਨਿਟ ਮੰਤਰੀ ਤੱਕ ਪਹੁੰਚਾਇਆ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਛਾਪੇਮਾਰੀ ਕਰਨ ਆਈ ਟੀਮ ਦੀ ਜਾਂਚ ਕੀਤੀ ਜਾ ਰਹੀ ਹੈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਦੁਕਾਨ ‘ਤੇ ਨਕਲੀ ਸਾਮਾਨ ਵੇਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਛਾਪਾ ਮਾਰਿਆ ਗਿਆ ਸੀ। ਜਾਂਚ ਚੱਲ ਰਹੀ ਹੈ, ਜਿਸ ਬਾਰੇ ਅਜੇ ਕੁੱਝ ਨਹੀਂ ਦੱਸਿਆ ਜਾ ਸਕਦਾ।

LEAVE A REPLY

Please enter your comment!
Please enter your name here