ਪੰਜਾਬ ਸਰਕਾਰ ਕਿਸਾਨਾਂ ਨੂੰ ਦੇਵੇਗੀ ਰੇਤ ਚੁੱਕਣ ਦੀ ਇਜ਼ਾਜਤ; ਮੁਨੀਸ਼ ਸਿਸੋਦੀਆ ਨੇ ਸਾਂਝਾ ਕੀਤੀ ਜਾਣਕਾਰੀ

0
25

ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤ ਇਲਾਕਿਆਂ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾ ਚੁੱਕਣ ਦੀ ਇਜ਼ਾਜਤ ਦੇ ਦਿੱਤੀ ਐ। ਸਰਕਾਰ ਨੇ ਕਿਸਾਨਾਂ ਦੀ ਚਿੰਤਾ ਦਾ ਨੋਟਿਸ ਲੈਂਦਿਆਂ ਮਾਇਨਿੰਗ ਨੀਤੀ ਵਿਚ ਬਦਲਾਉਣ ਲਿਆਉਣ ਦਾ ਫੈਸਲਾ ਕੀਤਾ ਐ। ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਪਾਰਟੀ ਦੀ ਸੀਨੀਅਰ ਆਗੂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਬਹੁਤ ਸਾਰੇ ਇਲਾਕਿਆਂ ਅੰਦਰ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਅੰਦਰ ਰੇਤਾ ਭਰ ਗਿਆ ਐ, ਜਿਸ ਨੂੰ ਕੱਢਣ ਦੀ ਕਿਸਾਨਾਂ ਨੂੰ ਇਜਾਜਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਤੇ ਸਿਹਤਯਾਬ ਹੋਣ ਤੋਂ ਬਾਦ ਇਸ ਨੀਤੀ ਵਿਚ ਬਦਲਾਅ ਕਰ ਕੇ ਕਿਸਾਨਾਂ ਨੂੰ ਰੇਤਾਂ ਚੁੱਕਣ ਦਾ ਹੱਕ ਦੇ ਦਿੱਤਾ ਜਾਵੇਗਾ।
ਦੱਸਣਯੋਗ ਐ ਕਿ ਸਾਲ 2023 ਵਿਚ ਆਏ ਹੜ੍ਹਾਂ ਦੌਰਾਨ ਵੀ ਵੱਡੀ ਗਿਣਤੀ ਕਿਸਾਨਾਂ ਦੇ ਖੇਤਾਂ ਵਿਚ ਰੇਤਾਂ ਭਰ ਗਿਆ ਸੀ। ਕਿਸਾਨਾਂ ਨੇ ਕਣਕ ਦੀ ਬਿਜਾਈ ਲਈ ਰੇਤਾਂ ਹਟਾਉਣੀ ਚਾਹੀਦੀ ਸੀ ਪਰ ਪ੍ਰਸ਼ਾਸਨ ਨੇ ਮਾਇਨਿੰਗ ਪਾਲਸੀ ਦੀ ਨੀਤੀ ਦਾ ਹਵਾਲਾ ਦਿੰਦਿਆਂ ਰੋਕ ਦਿੱਤਾ ਸੀ। ਕਿਸਾਨਾਂ ਦੇ ਦਬਾਅ ਤੋਂ ਬਾਅਦ ਉਸ ਵੇਲੇ ਵੀ ਸਰਕਾਰ ਨੇ ਕੁੱਝ ਇਲਾਕਿਆਂ ਅੰਦਰ ਰੇਤਾ ਚੁੱਕਣ ਦੀ ਇਜਾਜਤ ਦੇ ਦਿੱਤੀ ਸੀ। ਸਰਕਾਰ ਨੇ ਇਹ ਇਜਾਜਤ ਸੀਮਤ ਸਮੇਂ ਲਈ ਹੀ ਦਿੱਤੀ ਸੀ, ਜਿਸ ਦੇ ਚਲਦਿਆਂ ਹੁਣ ਮੁੜ ਉਹੋ ਜਿਹੀ ਸਥਿਤੀ ਬਣਨ ਤੋਂ ਬਾਅਦ ਕਿਸਾਨਾਂ ਵੱਲੋਂ ਇਹ ਮੰਗ ਮੁੜ ਉਠ ਰਹੀ ਸੀ, ਜਿਸ ਦੇ ਚਲਦਿਆਂ ਸਰਕਾਰ ਨੇ ਕਿਸਾਨਾਂ ਨੂੰ ਰੇਤਾ ਚੁੱਕਣ ਦੀ ਇਜਾਜਤ ਦੇਣ ਦਾ ਫੈਸਲਾ ਲਿਆ ਐ।

LEAVE A REPLY

Please enter your comment!
Please enter your name here