ਪੰਜਾਬ ਮੋਗਾ ਪੁਲਿਸ ਦੀ ਮਹਿਲਾ ਕਾਂਸਟੇਬਲ ਦਾ ਵਿਲੱਖਣ ਉਪਰਾਲਾ; ਗਰਭਵਤੀ ਮਹਿਲਾ ਦੀ ਜਾਨ ਬਚਾਉਣ ਲਈ ਦਾਨ ਕੀਤਾ ਖੂਨ By admin - September 7, 2025 0 25 Facebook Twitter Pinterest WhatsApp ਮੋਗਾ ਟ੍ਰੈਫਿਕ ਪੁਲਿਸ ਨੇ ਇਨਸਾਨੀਅਤ ਸੇਵਾ ਦੀ ਮਿਸਾਲ ਕਾਇਮ ਕੀਤੀ ਐ। ਇਸ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਇਕ ਗਰਭਵਤੀ ਮਹਿਲਾ ਦੀ ਜਾਨ ਬਚਾਉਣ ਲਈ ਇਕ ਯੂਨਿਟ ਖੂਨ ਦਾਨ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਕ ਸੰਸਥਾ ਦਾ ਫੋਨ ਆਇਆ ਸੀ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਗਰਭਵਤੀ ਮਹਿਲਾ ਲਈ ਖੂਨ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲਿਸ ਵਿਚ ਤੈਨਾਤ ਕਾਂਸਟੇਬਲ ਅਮਨਦੀਪ ਕੌਰ ਦਾ ਬਲੱਡ ਗਰੁੱਪ ਉਸ ਮਹਿਲਾ ਨਾਲ ਮਿਲਦਾ ਸੀ, ਜਿਸ ਤੋਂ ਬਾਅਦ ਕਾਂਸਟੇਬਲ ਅਮਨਦੀਪ ਕੌਰ ਨੇ ਲੋੜਵੰਦ ਮਹਿਲਾ ਲਈ ਖੂਨਦਾਨ ਕੀਤਾ।