ਗੁਰਦਾਸਪੁਰ ’ਚ ਔਰਤ ਨੇ ਨਹਿਰ ’ਚ ਮਾਰੀ ਛਾਲ; ਨੌਜਵਾਨ ਵੱਲੋਂ ਬਾਹਰ ਕੱਢਣ ਦੇ ਬਾਵਜੂਦ ਨਹੀਂ ਬਚਾਈ ਜਾਨ

0
24

 

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਇੱਕ ਔਰਤ ਨੇ ਪੁੱਲ ਤੋਂ ਛਲਾਂਗ ਲਗਾ ਦਿੱਤੀ, ਜਿਸ ਨੂੰ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਹਿੰਮਤ ਕਰ ਕੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਰਣਜੀਤ ਕੌਰ ਵਾਸੀ ਪਿੰਡ ਮਰੜ ਵਜੋਂ ਹੋਈ ਐ। ਮ੍ਰਿਤਕ ਮਾਨਸਿਕ ਤੌਰ ਤੇ ਪ੍ਰੇਸ਼ਾਨ ਦੱਸੀ ਜਾ ਰਹੀ ਐ। ਪੁਲਿਸ ਨੇ ਲਾਸ਼ ਮੋਰਚਰੀ ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਐ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਮ੍ਰਿਤਕਾ ਨੂੰ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜਦਿਆਂ ਲੁਧਿਆਣਾ ਮਹੱਲੇ ਦੇ ਕੁਝ ਨੌਜਵਾਨਾਂ ਨੇ ਦੇਖਿਆ ਤੇ ਪਿੱਛੇ ਛਲਾਂਗ ਲਗਾ ਕੇ ਔਰਤ ਨੂੰ ਬਾਹਰ ਕੱਢ ਲਿਆ। ਉਸ ਨੂੰ ਤੁਰੰਤ ਔਰਤ ਨੂੰ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਮ੍ਰਿਤਕਾ ਦੀ ਪਛਾਨ ਨਜ਼ਦੀਕੀ ਪਿੰਡ ਮਰੜ ਦੀ ਰਹਿਣ ਵਾਲੀ ਰਣਜੀਤ ਕੌਰ ਉਮਰ 33 ਸਾਲ ਦੇ ਤੌਰ ਤੇ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਚਲ ਰਹੀ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here