ਪੰਜਾਬ ਜਲੰਧਰ ਦੀ ਬੂਟਾ ਮੰਡੀ ‘ਚ ਸ਼ਖਸ਼ ਦਾ ਕਤਲ/ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ/ ਪਰਿਵਾਰ ਵੱਲੋਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ By admin - November 28, 2026 0 4 Facebook Twitter Pinterest WhatsApp ਜਲੰਧਰ ਦੇ ਬੂਟਾ ਮੰਡੀ ਵਿੱਚ ਰਵਿਦਾਸ ਧਾਮ ਨੇੜੇ ਪੀਰ ਦੀ ਦਰਗਾਹ ਕੋਲ ਬੀਤੀ ਦੇਰ ਰਾਤ ਇੱਕ ਵਿਅਕਤੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਬੂਟਾ ਮੰਡੀ ਵਾਸੀ ਸਤਪਾਲ ਕਲੇਰ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਬਾਅਦ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਰੋਜ਼ਨ ਕਲੇਰ ਮੁਤਾਬਕ ਉਹ ਆਪਣੇ ਪਿਤਾ ਨਾਲ ਘਰ ਵਾਪਸ ਆ ਰਿਹਾ ਸੀ ਕਿ ਦੋ ਜਣਿਆਂ ਨੇ ਉਸਦੇ ਪਿਤਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪਰਿਵਾਰ ਨੇ ਦੋਸ਼ੀ ਖਿਲਾਫ ਕਾਰਵਾਈ ਮੰਗੀ ਹੈ। ਮੌਕੇ ਤੇ ਪਹੁੰਚੀ ਥਾਣਾ ਨੰਬਰ 6 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।