ਪੰਜਾਬ ਜਗਰਾਓਂ ‘ਚ ਪੁਲਿਸ ਮੁਲਾਜ਼ਮ ਦੇ ਘਰ ਵੱਡੀ ਚੋਰੀ/ ਗੰਨਮੈਨ ਦੇ ਘਰੋਂ ਸੋਨਾ, ਨਕਦੀ ਤੇ ਸਮਾਨ ਚੋਰੀ/ CCTV ਤਾਰਾਂ ਕੱਟ ਕੇ ਵਾਰਦਾਤ, ਠੰਡਾ ਵੀ ਪੀ ਗਏ ਚੋਰ By admin - November 28, 2026 0 3 Facebook Twitter Pinterest WhatsApp ਜਗਰਾਓਂ ਵਿੱਚ ਹੁਣ ਪੁਲਿਸ ਮੁਲਾਜ਼ਮਾਂ ਦੇ ਘਰ ਵੀ ਚੋਰਾਂ ਤੋਂ ਸੁਰੱਖਿਅਤ ਨਹੀਂ ਰਹੇ। ਤਾਜ਼ਾ ਮਾਮਲਾ ਪਿੰਡ ਗਗੜਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਮੁਲਾਜ਼ਮ ਅਤੇ ਸਾਬਕਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਗੰਨਮੈਨ ਵਰਿੰਦਰ ਸਿੰਘ ਦੇ ਘਰ ਚੋਰਾਂ ਨੇ ਵੱਡੀ ਚੋਰੀ ਕੀਤੀ। ਪਰਿਵਾਰ ਮੁਤਾਬਕ, ਉਹ ਕੀਰਤਪੁਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ ਅਤੇ ਪਿੱਛੋਂ ਚੋਰਾਂ ਨੇ ਸੀਸੀਟੀਵੀ ਦੀਆਂ ਤਾਰਾਂ ਕੱਟ ਕੇ ਘਰ ਦੇ ਤਾਲੇ ਤੋੜ ਦਿੱਤੇ। ਚੋਰ ਸੋਨੇ ਦੇ ਗਹਿਣੇ, ਡੇਢ ਲੱਖ ਰੁਪਏ ਨਕਦ, ਤਿੰਨ ਐਲਈਡੀ, ਤਿੰਨ ਗੈਸ ਸਿਲੰਡਰ, ਗੈਸ ਚੁੱਲ੍ਹਾ ਅਤੇ ਕੈਮਰਿਆਂ ਦਾ ਡੀਵੀਆਰ ਲੈ ਗਏ। ਪਰਿਵਾਰ ਦਾ ਦਾਅਵਾ ਹੈ ਕਿ ਚੋਰ ਘਰ ਦੀ ਰਸੋਈ ਵਿੱਚ ਬੈਠ ਕੇ ਕੋਲਡ ਡਰਿੰਕ ਵੀ ਪੀ ਕੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।