ਪੰਜਾਬ ਸਰਹਿੰਦ ਪੁਲਿਸ ਨੇ ਸੁਲਝਾਇਆ ਆਲੂ ਚੋਰੀ ਮਾਮਲਾ/ ਟਰੈਕਟਰ-ਟਰਾਲੀ ਸਮੇਤ 300 ਕੱਟੇ ਆਲੂ ਬਰਾਮਦ/ ਟਰੈਕਿੰਗ ਦੇ ਆਧਾਰ ‘ਤੇ ਸਾਮਾਨ ਕੀਤਾ ਬਰਾਮਦ/ ਮੁਲਜ਼ਮ ਦੀ ਭਾਲ ਜਾਰੀ By admin - November 23, 2026 0 3 Facebook Twitter Pinterest WhatsApp ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਭਮਾਰਸੀ ਬੁਲੰਦ ਸਥਿਤ ਵਾਹਿਗੁਰੂ ਕੋਲਡ ਸਟੋਰ ਤੋਂ ਚੋਰੀ ਹੋਈ ਟਰੈਕਟਰ-ਟਰਾਲੀ ਅਤੇ ਆਲੂਆਂ ਦੇ 300 ਕੱਟੇ ਪੁਲਿਸ ਨੇ ਟਰੈਕਿੰਗ ਦੀ ਮਦਦ ਨਾਲ ਬਰਾਮਦ ਕਰ ਲਏ ਹਨ। ਹਾਲਾਂਕਿ, ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਸ਼ਾਸ਼ਵੰਤ ਸਿੰਘ ਨੇ ਦੱਸਿਆ ਕਿ ਨਰਾਇਣਗੜ੍ਹ ਵਾਸੀ ਸਤਵੀਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਾਹਿਗੁਰੂ ਕੋਲਡ ਸਟੋਰ ਵਿਖੇ ਆਲੂ ਲੋਡ ਕਰਨ ਲਈ ਆਇਆ ਸੀ। ਆਲੂ ਲੋਡ ਕਰਨ ਤੋਂ ਬਾਅਦ ਉਸ ਨੇ ਆਪਣੀ ਟਰੈਕਟਰ-ਟਰਾਲੀ ਉੱਥੇ ਹੀ ਖੜ੍ਹੀ ਕਰ ਦਿੱਤੀ ਸੀ। ਪਰ 22 ਤਰੀਕ ਦੀ ਸਵੇਰ ਜਦੋਂ ਉਹ ਵਾਪਸ ਆਇਆ ਤਾਂ ਟਰੈਕਟਰ-ਟਰਾਲੀ ਗਾਇਬ ਸੀ। ਪੁਲਿਸ ਵੱਲੋਂ ਕੋਲਡ ਸਟੋਰ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਮਸ਼ੀਨ ਦੀ ਮੁਰੰਮਤ ਕਰਨ ਲਈ ਆਇਆ ਇੱਕ ਵਰਕਰ ਹੀ ਟਰੈਕਟਰ-ਟਰਾਲੀ ਚੋਰੀ ਕਰਕੇ ਲੈ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਟਰੈਕਿੰਗ ਦੇ ਆਧਾਰ ’ਤੇ ਚੋਰੀ ਕੀਤੀ ਟਰੈਕਟਰ-ਟਰਾਲੀ ਅਤੇ ਆਲੂਆਂ ਦੇ 300 ਕੱਟੇ ਬਰਾਮਦ ਕਰ ਲਏ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਕਾਦਰ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।