ਪੰਜਾਬ ਫਾਜ਼ਿਲਕਾ ‘ਚ ਭਿਆਨਕ ਸੜਕ ਹਾਦਸਾ, 5 ਦੀ ਮੌਤ/ ਪਿਕਅੱਪ ਤੇ ਕਰੂਜ਼ਰ ਦੀ ਜ਼ਬਰਦਸਤ ਟੱਕਰ, 9 ਜ਼ਖ਼ਮੀ/ ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਹਾਦਸਾਗ੍ਰਸਤ By admin - November 16, 2026 0 2 Facebook Twitter Pinterest WhatsApp ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ‘ਤੇ ਐਤਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋ ਗਏ। ਹਾਦਸਾ ਪਿੰਡ ਬਹਿਕ ਖ਼ਾਸ ਨੇੜੇ ਪਿਕਅੱਪ ਅਤੇ ਕਰੂਜ਼ਰ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਵੱਡਾ ਟਿਵਾਣਾ ਦਾ ਇੱਕ ਪਰਿਵਾਰ ਕਰੀਬ 13 ਮੈਂਬਰਾਂ ਸਮੇਤ ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ ਅਤੇ ਵਾਪਸ ਪਰਤਦੇ ਸਮੇਂ ਪਰਿਵਾਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 5 ਜਾਨਾਂ ਚਲੀਆਂ ਗਈਆਂ ਅਤੇ 9 ਲੋਕ ਜ਼ਖ਼ਮੀ ਹੋ ਗਏ।