ਲੁਧਿਆਣਾ ਦੇ ਕਲੀਨਿਕ ‘ਚ ਨੌਜਵਾਨ ਦੀ ਮੌਤ/ ਡਾਕਟਰ ‘ਤੇ ਲੱਗੇ ਗਲਤ ਟੀਕਾ ਲਗਾਉਣ ਦੇ ਦੋਸ਼/ ਪਰਿਵਾਰ ਦਾ ਹੰਗਾਮਾ, ਪੁਲਿਸ ਕਰ ਰਹੀ ਜਾਂਚ

0
3

ਲੁਧਿਆਣਾ ਦੇ ਇਸਲਾਮ ਗੰਜ ਸਥਿਤ ਬੱਬਰ ਕਲੀਨਿਕ ਵਿੱਚ ਇਲਾਜ ਦੌਰਾਨ ਇੱਕ 27 ਸਾਲਾ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ। ਮ੍ਰਿਤਕ ਦੀ ਪਛਾਣ ਰਾਜੇਸ਼ ਵਜੋਂ ਹੋਈ ਹੈ, ਜੋ ਮੋਬਾਈਲ ਆਪਰੇਟਰ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਰਾਜੇਸ਼ ਨਾਮ ਦੇ ਨੌਜਵਾਨ ਨੂੰ ਪੇਟ ਵਿੱਚ ਦਰਦ ਹੋਣ ਬਾਅਦ ਕਲੀਨਿਕ ਲਿਆਂਦਾ ਗਿਆ ਸੀ, ਜਿੱਥੇ ਟੀਕਾ ਲਗਾਉਣ ਤੋਂ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰ ਨੇ ਡਾਕਟਰ ਤੇ ਗਲਤ ਟੀਕਾ ਲਗਾਉਣ ਦੇ ਦੋਸ਼ ਲਾਉਂਦਿਆਂ ਹੰਗਾਮਾ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਸੂਚਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਡਾਕਟਰ ਦੇ ਲਾਇਸੈਂਸ ਜਾਂਚ ਕਰਵਾਈ ਜਾਵੇਗੀ, ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਹੋਵੇਗੀ।

LEAVE A REPLY

Please enter your comment!
Please enter your name here