ਪੰਜਾਬ ਸਾਂਸਦ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਤੋਂ ਵੱਡੀ ਰਾਹਤ/ ਦਾਦੀ ਸਸਕਾਰ ਲਈ ਇੱਕ ਦਿਨ ਦੀ ਅੰਤਰਿਮ ਜ਼ਮਾਨਤ/ ਚਾਚਾ ਹਰਜੀਤ ਸਿੰਘ ਨੂੰ 3 ਦਿਨ, ਸੁਖਮਨਦੀਪ ਨੂੰ 2 ਦਿਨ ਦੀ ਬੇਲ By admin - November 13, 2026 0 2 Facebook Twitter Pinterest WhatsApp ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੂੰ ਇੱਕ ਦਿਨ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ ਹੈ, ਜਿਸ ਤਹਿਤ ਉਹ ਆਪਣੀ ਦਾਦੀ ਦੇ ਅੰਤਮ ਸਸਕਾਰ ਵਿੱਚ ਸ਼ਾਮਲ ਹੋ ਸਕਣਗੇ। ਉੱਥੇ ਹੀ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਨੂੰ ਤਿੰਨ ਦਿਨ ਅਤੇ ਸਾਥੀ ਸੁਖਮਨਦੀਪ ਸਿੰਘ ਨੂੰ ਦੋ ਦਿਨ ਦੀ ਅੰਤਰਿਮ ਜ਼ਮਾਨਤ ਮਿਲੀ ਹੈ। ਇਸ ਰਾਹਤ ਤਹਿਤ ਸਸਕਾਰ, ਫੁੱਲ ਚੁਗਣ ਅਤੇ ਭੋਗ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਵਕੀਲ ਮੁਤਾਬਕ ਉਨ੍ਹਾਂ ਨੇ 14 ਤੋਂ 17 ਨਵੰਬਰ ਤਕ ਤਿੰਨ ਦਿਨ ਦੀ ਪੈਰੋਲ ਮੰਗੀ ਗਈ ਸੀ।