ਪੰਜਾਬ ਮੰਡੀ ਗੋਬਿੰਦਗੜ੍ਹ ‘ਚ ਅਗਵਾ ਕਰ ਕੇ 72 ਲੱਖ ਦੀ ਲੁੱਟ/ ਦੋ ਭਰਾਵਾਂ ਨੂੰ ਰਾਈਸ ਸ਼ੈਲਰ ‘ਚ ਬਣਾਇਆ ਬੰਧਕ/ ਪੁਲਿਸ ਵੱਲੋਂ ਪਿਓ-ਪੁੱਤ ਗ੍ਰਿਫ਼ਤਾਰ, ਨਾਬਾਲਗ ਵੀ ਕਾਬੂ By admin - November 12, 2026 0 1 Facebook Twitter Pinterest WhatsApp ਮੰਡੀ ਗੋਬਿੰਦਗੜ੍ਹ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਗਵਾ ਅਤੇ 72 ਲੱਖ ਰੁਪਏ ਦੀ ਜ਼ਬਰਦਸਤੀ ਟਰਾਂਸਫਰ ਕਰਵਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਫੀਡ ਫੈਕਟਰੀ ਦੇ ਕਾਰੋਬਾਰੀ ਵਿਵਾਦ ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਾਸੀ ਦੋ ਭਰਾਵਾਂ ਨੂੰ ਅਗਵਾ ਕਰਕੇ ਖੰਨਾ ਦੇ ਇੱਕ ਰਾਈਸ ਸ਼ੈਲਰ ਵਿੱਚ ਬੰਧਕ ਬਣਾਇਆ ਗਿਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਮੋਬਾਈਲ ਪਾਸਵਰਡ ਲੈ ਕੇ ਉਨ੍ਹਾਂ ਦੇ ਖਾਤਿਆਂ ਵਿੱਚੋਂ 72 ਲੱਖ ਰੁਪਏ ਟਰਾਂਸਫਰ ਕਰਵਾ ਲਏ। ਪੁਲਿਸ ਨੇ ਮੁੱਖ ਮੁਲਜ਼ਮ ਗੋਪਾਲ ਕ੍ਰਿਸ਼ਨ ਅਤੇ ਉਸਦੇ ਪੁੱਤਰ ਕਾਵਿਆ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੋ ਨਾਬਾਲਗਾਂ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਦੇ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਹਨ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ, ਗੋਰਖਪੁਰ ਦੇ ਰਹਿਣ ਵਾਲੇ ਸੂਬੇਦਾਰ ਪ੍ਰਸਾਦ ਦਾ ਖੰਨਾ ਨਿਵਾਸੀ ਗੋਪਾਲ ਕ੍ਰਿਸ਼ਨ ਨਾਲ ਫੀਡ ਫੈਕਟਰੀ ਦੇ ਮਾਲ ਦੇ ਲਗਭਗ 49.60 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਸੂਬੇਦਾਰ ਪ੍ਰਸਾਦ ਆਪਣੇ ਭਰਾ ਜਨਮਦਾਸ ਨਾਲ ਖੰਨਾ ਆਏ ਹੋਏ ਸਨ। ਜਦੋਂ ਉਹ ਵਾਪਸ ਪਰਤ ਰਹੇ ਸਨ, ਤਾਂ ਮੰਡੀ ਗੋਬਿੰਦਗੜ੍ਹ ਮੇਨ ਹਾਈਵੇਅ ‘ਤੇ ਦੋਸ਼ੀਆਂ ਨੇ ਉਨ੍ਹਾਂ ਦੀ ਕਾਰ ਘੇਰ ਲਈ। ਗੋਪਾਲ ਕ੍ਰਿਸ਼ਨ, ਉਸ ਦੇ ਪੁੱਤਰ ਕਾਵਿਆ ਵਰਮਾ ਅਤੇ ਹੋਰਨਾਂ ਨੇ ਮਿਲ ਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਅਗਵਾ ਕਰਕੇ ਖੰਨਾ ਦੇ ਇੱਕ ਰਾਈਸ ਸ਼ੈਲਰ ਵਿੱਚ ਬੰਧਕ ਬਣਾ ਲਿਆ। ਸ਼ੈਲਰ ਦੇ ਅੰਦਰ ਦੋਸ਼ੀਆਂ ਨੇ ਦਬਾਅ ਬਣਾ ਕੇ ਉਨ੍ਹਾਂ ਦੇ ਮੋਬਾਈਲ ਪਾਸਵਰਡ ਲਏ ਅਤੇ ਬੈਂਕ ਖਾਤਿਆਂ ਵਿੱਚੋਂ 72 ਲੱਖ ਰੁਪਏ ਟਰਾਂਸਫਰ ਕਰਵਾ ਲਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਿਸ ਨੂੰ ਮਿਲੀ ਪੁਲਿਸ ਨੇ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ। ਥਾਣਾ ਮੰਡੀ ਗੋਬਿੰਦਗੜ੍ਹ ਦੇ ਇੰਚਾਰਜ ਸੰਦੀਪ ਸਿੰਘ ਦੱਸਿਆ ਕੀ ਪੁਲਿਸ ਨੇ ਮੁੱਖ ਦੋਸ਼ੀ ਗੋਪਾਲ ਕ੍ਰਿਸ਼ਨ ਅਤੇ ਉਸ ਦੇ ਪੁੱਤਰ ਕਾਵਿਆ ਵਰਮਾ ਨੂੰ ਗ੍ਰਿਫਤਾਰ ਕਰਕੇ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ, ਜਦਕਿ ਦੋ ਨਾਬਾਲਗਾਂ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਇੰਚਾਰਜ ਨੇ ਦੱਸਿਆ ਕਿ ਦੋਸ਼ੀਆਂ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ ਤਾਂ ਜੋ ਰਕਮ ਕਢਵਾਈ ਨਾ ਜਾ ਸਕੇ। ਪੁਲਿਸ ਫਰਾਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।