ਚੰਦੂਮਾਜਰਾ ਦੇ ਪਾਰਟੀ ਛੱਡਣ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ/ ਵਰਕਰਾਂ ਵੱਲੋਂ ਅਫਸੋਸ ਦੀ ਥਾਂ ਖੁਸ਼ੀ ਮਨਾਉਣ ਦਾ ਦਾਅਵਾ/ ਅਕਾਲੀ ਦਲ ਵਾਰਿਸ ਪੰਜਾਬ ਨਾਲ ਸਮਝੌਤੇ ਦੀ ਸੰਭਾਵਨਾ ਪ੍ਰਗਟਾਈ

0
2

ਅਕਾਲੀ ਦਲ ਵੱਲੋਂ ਵਾਰਸ ਪੰਜਾਬ ਦੇ ਨਾਲ ਸਮਝੌਤੇ ਦੀ ਸੰਭਾਵਨਾ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਵਾਰਸ ਪੰਜਾਬ ਦੇ ਵਿਚਕਾਰ ਸਮਝੌਤਾ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਹੁੰਦਾ ਹੈ ਤਾਂ ਉਨ੍ਹਾਂ ਦਾ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਚੰਦੂਮਾਜਰਾ ਤੇ ਬੀਬੀ ਜਗੀਰ ਕੌਰ ਦੇ ਪਾਰਟੀ ਛੱਡਣ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਮੱਥੇ ’ਤੇ ਜੋ ਧੱਬੇ ਸਨ, ਉਹ ਲੈ ਕੇ ਚਲੇ ਗਏ ਅਤੇ ਕਿਸੇ ਨੇ ਅਫ਼ਸੋਸ ਜ਼ਾਹਿਰ ਕਰਨ ਦੀ ਬਜਾਏ ਖੁਸ਼ੀ ਮਨਾਈ।  ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਮੰਗੀ ਗਈ ਮੁਆਫ਼ੀ ਦਾ ਜ਼ਿਕਰ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 2 ਦਸੰਬਰ ਨੂੰ ਵੀ ਮੁਆਫ਼ੀ ਮੰਗੀ ਗਈ ਸੀ, ਪਰ 15 ਦਿਨਾਂ ਬਾਅਦ ਮੁੜ ਉਸ ਤੋਂ ਮੁਕਰ ਗਏ।

LEAVE A REPLY

Please enter your comment!
Please enter your name here