ਮੰਡੀ ਗੋਬਿੰਦਗੜ੍ਹ ’ਚ ਗੈਸ ਕੱਟਰ ਨਾਲ ਭਿਆਨਕ ਧਮਾਕਾ/ ਫੈਕਟਰੀ ਮਾਲਕ ਦੀ ਮੌਤ, 4 ਮਜ਼ਦੂਰ ਗੰਭੀਰ ਜ਼ਖ਼ਮੀ/ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ

0
1

 

ਮੰਡੀ ਗੋਬਿੰਦਗੜ੍ਹ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਟੈਂਕਰ ਵਿੱਚ ਬਣੀ ਗੈਸ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਗੋਦਾਮ ਵਿੱਚ ਭਿਆਨਕ ਅੱਗ ਫੈਲ ਗਈ। ਹਾਦਸੇ ਵਿੱਚ ਫੈਕਟਰੀ ਮਾਲਕ ਡੀ.ਕੇ. ਭੱਲਾ ਦੀ ਮੌਤ ਹੋ ਗਈ, ਜਦਕਿ 4 ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਫੋਮ ਕੈਮੀਕਲ ਟੈਂਕਰਾਂ ਨੇ ਕਰੀਬ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਸੈਕਟਰ-32 ਰੈਫ਼ਰ ਕੀਤਾ ਗਿਆ, ਜਦਕਿ ਤਿੰਨ ਹੋਰ ਜ਼ਖ਼ਮੀਆਂ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਭੇਜਿਆ ਗਿਆ ਹੈ। ਫਾਇਰ ਸੇਫਟੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਫੈਕਟਰੀ ਦੀ NOC ਦੀ ਜਾਂਚ ਕੀਤੀ ਜਾਵੇਗੀ।
ਫਾਇਰ ਬ੍ਰਿਗੇਡ ਅਧਿਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਮਿਲੀ ਸੂਚਨਾ ਤੋਂ ਬਾਅਦ ਟੀਮ ਨੇ ਕਰੀਬ 45 ਮਿੰਟ ਦੀ ਕੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੌਕੇ ‘ਤੇ ਫਾਇਰ ਸੇਫਟੀ ਦੇ ਪੁਖ਼ਤਾ ਉਪਕਰਨ ਨਹੀਂ ਸਨ, ਜਿਸ ਕਾਰਨ ਫੈਕਟਰੀ ਦੀ ਐਨ.ਓ.ਸੀ. (NOC) ਦੀ ਜਾਂਚ ਕੀਤੀ ਜਾਵੇਗੀ। ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਡਾਕਟਰ ਅਨੁਸਾਰ, ਹਸਪਤਾਲ ਲਿਆਉਣ ਤੋਂ ਪਹਿਲਾਂ ਹੀ ਫੈਕਟਰੀ ਮਾਲਕ ਡੀ. ਕੇ. ਭੱਲਾ (ਨਿਵਾਸੀ ਫਗਵਾੜਾ) ਦੀ ਮੌਤ ਹੋ ਚੁੱਕੀ ਸੀ। ਜ਼ਖ਼ਮੀਆਂ ਵਿੱਚੋਂ ਬ੍ਰਿਜੇਸ਼ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਸੈਕਟਰ-32 ਹਸਪਤਾਲ ਚੰਡੀਗੜ੍ਹ ਅਤੇ ਦਸ਼ਰਥ ਯਾਦਵ, ਪੂਨਮ ਦੇਵੀ ਤੇ ਇੰਦਰ ਕੁਮਾਰ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here