ਲੁਧਿਆਣਾ ’ਚ ਬੇਕਾਬੂ ਕਾਰ ਦੀ ਟੱਕਰ ਨਾਲ ਇਕ ਮੌਤ/ ਵਰਨਾ ਕਾਰ ਨੇ 5 ਲੋਕਾਂ ਨੂੰ ਮਾਰੀ ਟੱਕਰ/ ਸਬਜ਼ੀ ਵਿਕਰੇਤਾ ਦੀ ਮੌਤ, ਪੁਲਿਸ ਕਰ ਰਹੀ ਜਾਂਚ

0
1

 

ਲੁਧਿਆਣਾ ਵਿੱਚ ਅੱਜ ਸਵੇਰੇਸਾਰ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਉਕ ਤੇਜ਼ ਰਫ਼ਤਾਰ ਵਰਨਾ ਕਾਰ ਬੇਕਾਬੂ ਹੋ ਕੇ ਲੋਕਾਂ ’ਤੇ ਜਾ ਚੜ੍ਹੀ। ਸਵੇਰੇ ਕਰੀਬ 8 ਵੱਜ ਕੇ 15 ਮਿੰਟ ’ਤੇ ਵਾਪਰੇ ਇਸ ਹਾਦਸੇ ਵਿਚ ਕਾਰ ਨੇ ਕਰੀਬ 5 ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਇਕ ਸਬਜ਼ੀ ਵਿਕਰੇਤਾ ਦੀ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਕ ਕਾਰ ਸਬਜ਼ੀ ਵਿਕਰੇਤਾ ਨੂੰ ਕਾਫ਼ੀ ਦੂਰ ਤੱਕ ਘਸੀਟਦੀ ਲੈ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਲੋਕਾਂ ਦਾ ਕਹਿਣਾ ਹੈ ਕਿ ਕਾਰ ਨੂੰ ਇਕ ਅਨਜਾਣ ਵਿਅਕਤੀ ਚਲਾ ਰਿਹਾ ਸੀ ਜੋ ਭੀੜ ਵੇਖ ਕੇ ਖਬਰਾ ਗਿਆ ਅਤੇ ਕਾਰ ਬੇਕਾਬੂ ਹੋ ਗਈ।

LEAVE A REPLY

Please enter your comment!
Please enter your name here