ਬਲਟਾਣਾ ’ਚ ਫਰਨੀਚਰ ਮਾਰਕੀਟ ਅੰਦਰ ਭਿਆਨਕ ਅੱਗ/ 22 ਦੇ ਕਰੀਬ ਸ਼ੈਡਾਂ ਦੇ ਸੜਣ ਨਾਲ ਲੱਖਾਂ ਦਾ ਨੁਕਸਾਨ

0
1

ਜ਼ੀਰਕਪੁਰ ਅਧੀਨ ਆਉਂਦੇ ਬਲਟਾਣਾ ਵਿਚ ਉਸ ਵੇਲੇ ਅਫਰਾ-ਤਫਰੀ ਦੇ ਹਾਲਾਤ ਬਣ ਗਏ ਜਦੋਂ ਇੱਥੇ ਸਥਿਤ ਫਰਨੀਚਰ ਮਾਰਕੀਟ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁੱਝ ਹੀ ਮਿੰਟਾਂ ਅੰਦਰ ਭਿਆਨਕ ਰੂਪ ਅਖਤਿਆਰ ਕਰ ਲਿਆ। ਇਸ ਦੀ ਲਪੇਟ ਵਿਚ ਆਉਣ ਨਾਲ 22 ਦੇ ਕਰੀਬ ਫਰਨੀਚਰ ਸ਼ੈੱਡ ਸੜ ਕੇ ਸੁਆਹ ਹੋ ਗਏ। ਇਸ ਅੱਗ ਨਾਲ ਫਰਨੀਚਰ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਅੱਗ ਦੀਆਂ ਲਪਟਾਂ ਨੂੰ ਦੇਖ ਕੇ ਆਸ-ਪਾਸ ਦੇ ਲੋਕ ਅਤੇ ਦੁਕਾਨਦਾਰ ਘਬਰਾ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਟ ਟੀਮਾਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਦੱਸਣਯੋਗ ਹੈ ਕਿ ਬਲਟਾਣਾ ਫਰਨੀਚਰ ਮਾਰਕੀਟ ਵਿੱਚ ਪਹਿਲਾਂ ਵੀ ਅੱਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਅੱਗ ਤੋਂ ਬਚਾਅ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here