ਪੰਜਾਬ ਗੁਰਦਾਸਪੁਰ ਦੇ ਕਸਬਾ ਦੋਰਾਂਗਲਾਂ ’ਚ ਮੰਦਰ ’ਚ ਚੋਰੀ/ 25 ਟੂਟੀਆਂ ਚੋਰੀ ਕਰ ਕੇ ਚੋਰ ਫ਼ਰਾਰ/ ਮੰਦਰ ਕਮੇਟੀ ਨੇ ਪੁਲਿਸ ਤੋਂ ਮੰਗੀ ਕਾਰਵਾਈ By admin - October 30, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਸਰਹੱਦੀ ਕਸਬਾ ਦੋਰਾਂਗਲਾ ਵਿੱਚ ਚੋਰਾਂ ਨੇ ਧਾਰਮਿਕ ਸਥਾਨ ਨੂੰ ਵੀ ਨਹੀਂ ਬਖ਼ਸ਼ਿਆ। ਇੱਥੋਂ ਦੇ ਰਮੇਤਰਾ ਮਹਾਜਨ ਬਰਾਦਰੀ ਦੇ ਮੰਦਰ ਬਾਬਾ ਪਰਾਂਗਣ ਨਾਥ ਜੀ ਦਰਬਾਰ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰ ਮੰਦਰ ਦੇ ਬਾਥਰੂਮਾਂ ਵਿੱਚ ਲੱਗੀਆਂ ਕਰੀਬ 25 ਪਾਣੀ ਵਾਲੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਮੰਦਰ ਦੇ ਪੁਜਾਰੀ ਕੁਲਭੂਸ਼ਨ ਸ਼ਰਮਾ ਨੇ ਦੱਸਿਆ ਕਿ ਸਵੇਰੇ ਜਦੋਂ ਮੰਦਰ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਬਾਥਰੂਮਾਂ ਵਿੱਚੋਂ ਟੂਟੀਆਂ ਗਾਇਬ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰਨ ਦੀ ਗੱਲ ਕਹੀ ਹੈ।