ਕੁੱਲੂ-ਮਨਾਲੀ ਮਾਰਗ ’ਤੇ ਭਿਆਨਕ ਸੜਕ ਹਾਦਸਾ/ ਡੂੰਘੀ ਖਾਈ ’ਚ ਡਿੱਗੀ ਪੰਜਾਬ ਸਾਊਂਡ ਰੋਪੜ ਦੀ ਗੱਡੀ/ ਚਾਰ ਜਣਿਆਂ ਦੀ ਹੋਈ ਮੌਤ, ਰਾਹਤ ਕਾਰਜ ਜਾਰੀ

0
1

 

ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ’ਤੇ ਇੱਕ ਵੱਡਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਕੀਰਤਪੁਰ ਸਾਹਿਬ ਦੇ ਨਜ਼ਦੀਕ ਪਿੰਡ ਦੇਹਣੀ ਨੇੜੇ ਪੰਜਾਬ ਸਾਊਂਡ ਰੋਪੜ ਦੀ ਇੱਕ ਗੱਡੀ ਡੂੰਘੀ ਖਾਈ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਗੱਡੀ ਵਿੱਚ ਤਿੰਨ ਤੋਂ ਚਾਰ ਵਿਅਕਤੀ ਸਵਾਰ ਸਨ, ਜੋ ਕੁੱਲੂ ਵਿੱਚ ਮੇਲਾ ਲਗਾਉਣ ਤੋਂ ਬਾਅਦ ਵਾਪਸ ਪਰਤ ਰਹੇ ਸਨ। ਹਾਦਸੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮੌਕੇ ਤੋਂ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਾਦਸੇ ਵਿੱਚ ਚਾਰ ਲੋਕਾਂ ਦੇ ਜਾਨੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਮੌਕੇ ’ਤੇ ਰਾਹਤ ਕਾਰਜ ਜਾਰੀ ਹਨ।

LEAVE A REPLY

Please enter your comment!
Please enter your name here