ਪੰਜਾਬ ਰੋਪੜ ਦੇ ਮੇਨ ਬਾਜ਼ਾਰ ’ਚ ਗੋਦਾਮ ਨੂੰ ਅੱਗ/ ਇੱਕ ਕਰੋੜ ਤੋਂ ਵੱਧ ਦੇ ਨੁਕਸਾਨ ਦਾ ਦਾਅਵਾ/ ਦੀਵਾਲੀ ਲਈ ਮੰਗਵਾਇਆ ਨਵਾਂ ਸਾਮਾਨ ਸੜਿਆ By admin - October 23, 2026 0 2 Facebook Twitter Pinterest WhatsApp ਰੋਪੜ ਦੇ ਮੇਨ ਬਾਜ਼ਾਰ ਵਿੱਚ ਸ਼ੁੱਕਰਵਾਰ ਤੜਕਸਾਰ ਇੱਕ ਵਪਾਰੀ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਵਿੱਚ ਪਈਆਂ ਦਰੀਆਂ, ਮੈਟਾਂ, ਸਮਾਗਮਾਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਅਤੇ ਦੀਵਾਲੀ ਲਈ ਮੰਗਵਾਇਆ ਨਵਾਂ ਮਾਲ ਸੜ ਕੇ ਸੁਆਹ ਹੋ ਗਿਆ। ਵਪਾਰੀ ਪ੍ਰਵੀਨ ਕੁਮਾਰ ਸਿੰਗਲਾ ਮੁਤਾਬਕ, ਇਸ ਅੱਗ ਕਾਰਨ ਇੱਕ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਨੇ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ। ਪੀੜਤ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਨੁਕਸਾਨ ਦੀ ਭਰਪਾਈ ਦੀ ਅਪੀਲ ਕੀਤੀ ਹੈ। ਘਟਨਾ ਸਥਾਨ ਤੋਂ ਲਗਭਗ 100 ਮੀਟਰ ਦੀ ਦੂਰੀ ’ਤੇ ਰੋਪੜ ਥਾਣਾ ਸਥਿਤ ਹੈ, ਜਦਕਿ ਗੋਦਾਮ ਦੇ ਨਾਲ ਹੀ ਖਾਟੂ ਸ਼ਿਆਮ ਜੀ ਦਾ ਮੰਦਰ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਪਾਰੀ ਦੇ ਹੋਏ ਨੁਕਸਾਨ ’ਤੇ ਦੁੱਖ ਪ੍ਰਗਟਾਇਆ। ਵਪਾਰੀ ਨੇ ਅੱਗ ਲੱਗਣ ਦੇ ਕਾਰਨਾਂ ਬਾਰੇ ਸ਼ਾਰਟ ਸਰਕਟ ਜਾਂ ਸਿਗਰਟ ਦੀ ਚੰਗਿਆੜੀ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਤਾਈ, ਪਰ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਉਸ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਿੱਚ ਤਕਨੀਕੀ ਦਿੱਕਤਾਂ ਦੇ ਦੋਸ਼ ਵੀ ਲਾਏ। ਦੂਜੇ ਪਾਸੇ, ਫਾਇਰ ਬ੍ਰਿਗੇਡ ਦੇ ਡਰਾਈਵਰ ਨੇ ਤੰਗ ਬਾਜ਼ਾਰ ਅਤੇ ਦੁਕਾਨਾਂ ਦੇ ਬਾਹਰ ਨਿਕਲੇ ਸ਼ੈੱਡਾਂ ਕਾਰਨ ਆਈਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ। ਤਿੰਨ ਧੀਆਂ ਦੇ ਪਿਤਾ ਵਪਾਰੀ ਦੀ ਮਦਦ ਲਈ ਵਪਾਰੀ ਜਥੇਬੰਦੀਆਂ, ਐੱਨਜੀਓਜ਼, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ।