ਲੁਧਿਆਣਾ ਸਦਰ ਥਾਣੇ ਪਹੁੰਚੇ ਰਵਨੀਤ ਬਿੱਟੂ/ ਰਾਹੁਲ ਸ਼ਰਮਾ ਕਤਲ ਮਾਮਲੇ ’ਚ ਮੰਗਿਆ ਇਨਸਾਫ/ ਕਾਨੂੰਨ ਵਿਵਸਥਾ ਤੇ ਹਥਿਆਰਾਂ ਦੇ ਲਾਇਸੈਂਸਾਂ ’ਤੇ ਘੇਰੀ ਸਰਕਾਰ

0
1

ਲੁਧਿਆਣਾ ਵਿਖੇ ਰਾਹੁਲ ਸ਼ਰਮਾ ਕਤਲ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਸਥਾਨਕ ਥਾਣਾ ਸਦਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਫ਼ੋਨ ’ਤੇ ਗੱਲ ਕਰਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਰੁਝਾਨ ’ਤੇ ਵੀ ਚਿੰਤਾ ਜਤਾਈ। ਅਮਿਤ ਸ਼ਾਹ ਦੇ ਪੰਜਾਬ ਅੰਦਰ ਐਨਡੀਏ ਸਰਕਾਰ ਬਣਨ ਦੇ ਦਾਅਵੇ ਬਾਰੇ ਬਿੱਟੂ ਨੇ ਕਿਹਾ ਕਿ ਸੂਬੇ ਵਿੱਚ ਐਨਡੀਏ ਦੀ ਸਰਕਾਰ ਬਣਨੀ ਤੈਅ ਹੈ।
ਪੰਜਾਬ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦਿਆਂ ਰਵਨੀਤ ਬਿੱਟੂ ਕਿਹਾ ਕਿ ਸੂਬੇ ਅੰਦਰ ਕਾਨੂੰਨ ਅਤੇ ਵਿਵਸਥਾ ਦੀ ਹਾਲਤ ਵਿਗੜ ਚੁੱਕੀ ਹਨ। ਉਹਨਾਂ ਨੇ ਖਾਸ ਤੌਰ ਤੇ ਬੇਤਰਤੀਬ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਨੂੰ ਲੈ ਕੇ ਪ੍ਰਸ਼ਾਸਨ ਉੱਪਰ ਸਵਾਲ ਚੁੱਕੇ। ਇਸ ਤੋਂ ਇਲਾਵਾ ਬਿੱਟੂ ਨੇ ਵੱਖ ਵੱਖ ਗਾਣਿਆਂ ਰਾਹੀਂ ਸਿੰਗਰਾਂ ਵੱਲੋਂ ਹਥਿਆਰਾਂ ਨੂੰ ਪ੍ਰਮੋਟ ਕੀਤੇ ਜਾਣ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ। ਉਹਨਾਂ ਨੇ ਕੁਝ ਨਾਮੀ ਗਾਇਕਾਂ ਦਾ ਜ਼ਿਕਰ ਵੀ ਕੀਤਾ, ਜਿਨਾਂ ਦੇ ਗਾਣਿਆਂ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ।  ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੂਬੇ ਅੰਦਰ ਐਨਡੀਏ ਦੀ ਸਰਕਾਰ ਬਣਨ ਬਾਰੇ ਕੀਤੇ ਦਾਅਵੇ ਤੇ ਬਿੱਟੂ ਨੇ ਕਿਹਾ ਕਿ ਨਿਸ਼ਚਿਤ ਤੌਰ ਤੇ ਐਨਡੀਏ ਦੀ ਸਰਕਾਰ ਬਣਨੀ ਤੈਅ ਹੈ। ਜਦਕਿ ਗਠਜੋੜ ਦੀ ਚਰਚਾਵਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਉਂਦੇ ਸਮੇਂ ਦੌਰਾਨ ਸਭ ਪਤਾ ਚੱਲ ਜਾਵੇਗਾ।

LEAVE A REPLY

Please enter your comment!
Please enter your name here