ਪੰਜਾਬ ਰੋਪੜ ਵਾਸੀਆਂ ਨੂੰ ਮੰਤਰੀ ਹਰਜੋਤ ਬੈਂਸ ਦਾ ਤੋਹਫਾ/ ਜਲਦ ਆਵਾਜਾਈ ਲਈ ਖੁੱਲ੍ਹੇਗਾ ਐਲਗਰਾ ਪੁੱਲ/ ਆਖਰੀ ਪੜਾਅ ’ਤੇ ਪਹੁੰਚਿਆ ਮੁਰੰਮਤ ਦਾ ਕੰਮ By admin - October 22, 2026 0 1 Facebook Twitter Pinterest WhatsApp ਰੋਪੜ ਅਧੀਨ ਆਉਂਦੇ ਨੰਗਲ, ਭਲਾਣ ਅਤੇ ਕਲਮਾ ਮੋੜ ਸਮੇਤ ਕਈ ਪਿੰਡਾਂ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਮਾਈਨਿੰਗ ਕਾਰਨ ਨੁਕਸਾਨੇ ਗਏ ਐਲਗਰਾ ਪੁੱਲ ਦੀ ਮੁਰੰਮਤ ਦਾ ਕੰਮ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ ਅਤੇ ਜਲਦ ਹੀ ਪੁੱਲ ਨੂੰ ਆਵਾਜਾਈ ਲਈ ਖੋਲ੍ਹੇ ਜਾਣ ਦੀ ਉਮੀਦ ਹੈ। ਪੁੱਲ ਦੀ ਮੁਰੰਮਤ ਦਾ ਕੰਮ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸ਼ੁਰੂ ਕਰਵਾਇਆ ਗਿਆ ਸੀ। ਪਿੱਲਰਾਂ ਦੀ ਡੂੰਘਾਈ ਅਤੇ ਤਕਨੀਕੀ ਕੰਮ ਕਾਰਨ ਮੁਰੰਮਤ ਵਿੱਚ ਸਮਾਂ ਲੱਗਿਆ ਹੈ ਅਤੇ ਹੁਣ ਆਖਰੀ ਸਲੈਬ ਦਾ ਲੈਂਟਰ ਪਾਉਣ ਦਾ ਕੰਮ ਬਾਕੀ ਹੈ। ਪੁੱਲ ਮੁੜ ਖੁੱਲ੍ਹਣ ਨਾਲ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਰਸਤੇ ਰਾਹੀਂ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਗੜ੍ਹਸ਼ੰਕਰ, ਰੋਪੜ ਅਤੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਦੀ ਆਵਾਜਾਈ ਵੀ ਸੁਖਾਲੀ ਹੋ ਜਾਵੇਗੀ। ਦੱਸ ਦਈਏ ਕਿ ਇਸ ਪੁੱਲ ਰਾਹੀਂ ਲੋਕ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਗੜ੍ਹਸ਼ੰਕਰ, ਰੋਪੜ ਅਤੇ ਚੰਡੀਗੜ੍ਹ ਵੱਲ ਆਉਣ-ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਸਨ। ਪਰ ਪੁੱਲ ਦਾ ਇੱਕ ਪਿੱਲਰ ਬੈਠ ਜਾਣ ਕਾਰਨ ਇਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਪੁੱਲ ਮੁਰੰਮਤ ਤੋਂ ਬਾਅਦ ਮੁੜ ਖੁਲ੍ਹਣ ਜਾ ਰਿਹਾ ਹੈ। ਸਥਾਨਕ ਵਾਸੀਆਂ ਨੇ ਇਸ ਕਾਰਜ ਲਈ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ।