ਪੰਜਾਬ ਫਾਜ਼ਿਲਕਾ ਪੁਲਿਸ ’ਤੇ ਨਾਜਾਇਜ਼ ਪਰਚਾ ਦਰਜ ਕਰਨ ਦੇ ਇਲਜ਼ਾਮ/ ਮੁੱਦਈ ਦੇ ਬਿਆਨ ਬਿਨਾਂ ਨਾਮਜ਼ਦ ਕਰਨ ਦਾ ਦਾਅਵਾ/ ਐਸਐਸਪੀ ਵੱਲੋਂ ਜਾਂਚ ਦਾ ਭਰੋਸਾ By admin - October 22, 2026 0 1 Facebook Twitter Pinterest WhatsApp ਫਾਜ਼ਿਲਕਾ ਪੁਲਿਸ ’ਤੇ ਬਿਨਾਂ ਬਿਆਨ ਲਏ ਨੌਜਵਾਨਾਂ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਪੀੜਤ ਪਰਿਵਾਰ ਅਤੇ ਦੋਵੇਂ ਨੌਜਵਾਨਾਂ ਨੇ ਐਸਐਸਪੀ ਗਗਨ ਅਜੀਤ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ। ਭਾਜਪਾ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਥਿਤ ਤੌਰ ’ਤੇ ਨਾਜਾਇਜ਼ ਤੌਰ ’ਤੇ ਦਰਜ ਕੀਤੇ ਗਏ ਮੁਕੱਦਮੇ ਵਿੱਚੋਂ ਨੌਜਵਾਨਾਂ ਦੇ ਨਾਂ ਨਾ ਕੱਢੇ ਗਏ ਤਾਂ ਸੰਘਰਸ਼ ਕੀਤਾ ਜਾਵੇਗਾ। ਐਸਐਸਪੀ ਗਗਨ ਅਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਮਾਮਲਾ ਅਰਨੀਵਾਲਾ ਥਾਣੇ ਨਾਲ ਸਬੰਧਤ ਹੈ, ਜਿੱਥੇ 22 ਸਤੰਬਰ ਨੂੰ ਸਿੰਘਪੁਰਾ ਦੇ ਸਤਪਾਲ ਦੇ ਘਰ ਹੋਈ ਭੰਨਤੋੜ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਪਿੰਡ ਕੰਧਵਾਲਾ ਦੇ ਸੁਖਚੈਨ ਸਿੰਘ ਅਤੇ ਅੰਗਰੇਜ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਨੌਜਵਾਨਾਂ ਦਾ ਦਾਅਵਾ ਹੈ ਕਿ ਉਹ ਇਸ ਘਟਨਾ ਵਿੱਚ ਸ਼ਾਮਲ ਨਹੀਂ ਸਨ। ਸਤਪਾਲ ਵਾਸੀ ਸਿੰਘਪੁਰਾ ਤੇ ਕਮਾਲ ਵਾਲਾ ਰੋਡ ਤੇ ਭੱਠੇ ਨੇੜੇ ਢਾਣੀ ਨੇ ਦੱਸਿਆ ਕਿ ਇਸ ਦਿਨ ਉਸਦੇ ਘਰ ਕੁਝ ਲੋਕਾਂ ਨੇ ਆਕੇ ਭੰਨਤੋੜ ਕੀਤੀ ਤੇ ਸਾਨੂੰ ਸੱਟਾ ਮਾਰੀਆਂ, ਅਰਨੀਵਾਲਾ ਪੁਲਿਸ ਨੇ ਇਸ ਮਾਮਲੇ ਵਿਚ ਮੁਕਦਮਾ ਦਰਜ ਕੀਤਾ ਪਰ ਇਸ ਪਰਚੇ ਵਿਚ ਪਿੰਡ ਕੰਧਵਾਲੇ ਵਾਸੀ ਦੇ ਸੁਖਚੈਨ ਸਿੰਘ ਅਤੇ ਅੰਗਰੇਜ ਸਿੰਘ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ ਜੋ ਉਨ੍ਹਾਂ ਲੋਕਾਂ ਨਾਲ ਸ਼ਾਮਿਲ ਨਹੀਂ ਸਨ ਜਿਨ੍ਹਾਂ ਵਲੋ ਹਮਲਾ ਕੀਤਾ ਗਿਆ । ਇਹ ਦੋਹਵੇਂ ਬੇਕਸੂਰ ਹਨ । ਪਰ ਪੁਲਿਸ ਨੇ ਇਨ੍ਹਾਂ ਦਾ ਨਾਮ ਬੇਵਜ੍ਹਾ ਸ਼ਾਮਿਲ ਕਰ ਦਿੱਤਾ। ਫਾਜ਼ਿਲਕਾ ਪੁਲਿਸ ਦੇ ਐਸਐਸਪੀ ਨੂੰ ਮਿਲਣ ਪਹੁੰਚੇ ਦੋਹਵੇਂ ਨੌਜਵਾਨ ਨੇ ਦਾਅਵਾ ਹੈ ਕਿ ਉਨ੍ਹਾਂ ਦਾ ਨਾਂਅ ਪੁਲਿਸ ਨੇ ਖੁਦ ਮੁਕਦਮੇ ਵਿਚ ਪਾਇਆ ਹੈ। ਭਾਜਪਾ ਆਗੂ ਮੁਤਾਬਕ ਜਦੋਂ ਪਰਿਵਾਰ ਇਹ ਕਹਿ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ FIR ਵਿਚ ਸ਼ਾਮਿਲ ਕੀਤਾ ਹੈ ਉਹ ਨਹੀਂ ਹਨ ਤਾਂ ਪੁਲਿਸ ਨੇ ਧੱਕੇ ਨਾਲ ਉਨ੍ਹਾਂ ਖਿਲਾਫ ਮੁਕੱਦਮਾ ਦਰਜ ਕਰ ਦਿੱਤਾ। ਇਸ ਮਾਮਲੇ ਨੂੰ ਲੈਕੇ ਪੀੜਿਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ਼ ਮਿਲਣ ਚਾਹੀਦਾ ਹੈ ਅਤੇ ਬਿਨਾ ਸਾਡੇ ਬਿਆਨ ਦੇ ਜਿਨ੍ਹਾਂ ਲੋਕਾਂ ਦੇ ਨਾਮ ਪਰਚੇ ਵਿਚ ਸ਼ਾਮਿਲ ਕੀਤੇ ਗਏ ਹਨ ਉਨ੍ਹਾਂ ਦੇ ਨਾਮ ਕਢੇ ਜਾਣ ਤੇ ਅਸਲ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਐਸਐਸਪੀ ਗਗਨ ਅਜੀਤ ਸਿੰਘ ਨੇ ਕਿਹਾ ਕਿ ਮੈਨੂੰ ਹੁਣ ਦੱਸਿਆ ਗਿਆ ਹੈ ਤੇ ਮੈਂ ਇਸ ਮਾਮਲੇ ਦੀ ਜਾਂਚ ਲਈ ਕਹਿ ਦਿੱਤਾ ਹੈ , ਜਾਂਚ ਤੋਂ ਬਾਅਦ ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।