ਪੰਜਾਬ ਪਟਿਆਲਾ ਦੀ ਸੀਜੇਐਮ ਅਦਾਲਤ ਦੇ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੁਣੌਤੀ ਦੇਣਗੇ ਸਿਮਰਜੀਤ ਸਿੰਘ ਬੈਂਸ/ ਲੁਧਿਆਣਾ ਵਿੱਚ ਪ੍ਰੈਸ ਕਾਨਫਰਸ ਦੌਰਾਨ ਕੀਤਾ ਐਲਾਨ By admin - October 20, 2026 0 3 Facebook Twitter Pinterest WhatsApp ਮਾਣਹਾਨੀ ਦੇ ਮਾਮਲੇ ਵਿੱਚ ਪਟਿਆਲਾ ਦੀ ਸੀਜੇਐਮ ਅਦਾਲਤ ਵੱਲੋਂ ਇੱਕ ਸਾਲ ਦੀ ਸੁਣਾਈ ਗਈ ਸਜ਼ਾ ਦੇ ਖਿਲਾਫ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਪਟਿਆਲਾ ਦੀ ਸੈਸ਼ਨ ਅਦਾਲਤ ਵਿੱਚ ਅਪੀਲ ਕਰਨਗੇ। ਸੀਜੇਐਮ ਅਦਾਲਤ ਨੇ ਸਾਲ 2018 ਵਿੱਚ ਤਤਕਾਲੀਨ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬ੍ਰਹਮ ਮਹਿੰਦਰਾ ਖਿਲਾਫ ਬੈਂਸ ਵੱਲੋਂ ਦਿੱਤੇ ਗਏ ਇੱਕ ਬਿਆਨ ਨਾਲ ਜੁੜੇ ਮਾਣਹਾਨੀ ਦੇ ਕੇਸ ਦੇ ਮਾਮਲੇ ਦੇ ਵਿੱਚ ਇਹ ਸਜ਼ਾ ਸੁਣਾਈ ਹੈ। ਪ੍ਰੈਸ ਕਾਨਫਰਸ ਨੂੰ ਸੰਬੋਧਨ ਕਰਦੇ ਹੋਏ, ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਅਦਾਲਤ ਦਾ ਸਨਮਾਨ ਕਰਦੇ ਹਨ ਅਤੇ ਸੀਜੇਐਮ ਅਦਾਲਤ ਦੇ ਫੈਸਲੇ ਨੂੰ ਪਟਿਆਲਾ ਦੀ ਸੈਸ਼ਨ ਕੋਰਟ ਵਿੱਚ ਚੁਨੌਤੀ ਦੇਣਗੇ। ਬੈਂਸ ਨੇ ਸੀਜੇਐਮ ਵੱਲੋਂ ਸੁਣਾਏ ਗਏ ਫੈਸਲੇ ਤੇ ਸਵਾਲ ਖੜੇ ਕਰਦਿਆਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲ ਵੀ ਸ਼ਿਕਾਇਤ ਕਰਨ ਦੀ ਗੱਲ ਆਖੀ। ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਾਣਹਾਨੀ ਦੇ ਕੇਸ ਵਿੱਚ ਕਿਸੇ ਨੂੰ ਸਜ਼ਾ ਹੋਈ ਹੋਵੇ। ਹਾਲਾਂਕਿ ਬ੍ਰਹਮ ਮਹਿੰਦਰਾ ਦੇ ਵੀ ਕਾਂਗਰਸ ਵਿੱਚ ਹੋਣ ਬਾਰੇ ਬੈਂਸ ਨੇ ਕਿਹਾ ਕਿ ਉਹ ਆਪਣੇ ਪੱਖ ਤੇ ਕਾਇਮ ਹਨ ਅਤੇ ਉੱਪਰਲੀ ਅਦਾਲਤ ਵਿੱਚ ਅਪੀਲ ਕਰਨਗੇ। ਇਸੇ ਤਰ੍ਹਾਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਬਾਰੇ ਉਹਨਾਂ ਨੇ ਕਿਹਾ ਕਿ ਪੰਜਾਬ ਨਾਲ ਲੱਗਦੀ ਦੇਸ਼ ਦੀ ਸਰਹੱਦੀ ਸੀ ਸੁਰੱਖਿਆ ਬੀਐਸਐਫ ਕੋਲ ਹੈ। ਇਸੇ ਤਰ੍ਹਾਂ, ਗੁਜਰਾਤ ਦਾ ਪੋਰਟ ਅਡਾਨੀ ਦੇ ਅੰਡਰ ਹੈ, ਜਿੱਥੋਂ ਨਸ਼ਾ ਆਉਂਦਾ ਹੈ। ਅਮਿਤ ਸ਼ਾਹ ਨੂੰ ਪਹਿਲਾਂ ਇਸ ਬਾਰੇ ਕਾਰਵਾਈ ਕਰਨੀ ਚਾਹੀਦੀ ਹੈ।