ਸੰਗਰੂਰ ’ਚ ਨਸ਼ਿਆਂ ਦੇ ਹੌਟਸਪੌਟ ’ਤੇ ਪੁਲਿਸ ਦਾ ਐਕਸ਼ਨ/ 10 ਦਿਨਾਂ ’ਚ 10 ਕੇਸ ਦਰਜ, 2,450 ਕੈਪਸੂਲ ਬਰਾਮਦ/ ਨਸ਼ਿਆਂ ’ਤੇ ਨਕੇਲ ਲਈ CCTV ਤੇ ਸਰਪ੍ਰਾਈਜ਼ ਚੈਕਿੰਗ ਤੇਜ਼

0
1

 

ਸੰਗਰੂਰ ਵਿੱਚ ਨਸ਼ਿਆਂ ਦੇ ਹੌਟਸਪੌਟ ਵਜੋਂ ਪਛਾਣੇ ਗਏ ਚੌਂਕ ’ਤੇ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਐੱਸਐੱਸਪੀ ਰਵਜੋਤ ਗਰੇਵਾਲ ਮੁਤਾਬਕ, ਪਿਛਲੇ 10 ਦਿਨਾਂ ਦੌਰਾਨ 10 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ 5 ਨਸ਼ਿਆਂ ਦੀ ਬਰਾਮਦਗੀ ਅਤੇ 5 ਨਸ਼ਾ ਕਰਨ ਵਾਲਿਆਂ ਨਾਲ ਸਬੰਧਤ ਹਨ। ਇਸ ਦੌਰਾਨ ਪੁਲਿਸ ਨੇ 2,450 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਇਲਾਕੇ ਦੀ ਨਿਗਰਾਨੀ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਗਲੇ ਹਫ਼ਤੇ ਤੋਂ ਜਾਗਰੂਕਤਾ ਕੈਂਪ ਲਗਾਏ ਜਾਣਗੇ। ਬਿਨਾਂ ਡਾਕਟਰੀ ਪਰਚੀ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਰੋਕਣ ਲਈ ਕੈਮਿਸਟਾਂ ਦੀਆਂ ਦੁਕਾਨਾਂ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦੀ ਸਰਪ੍ਰਾਈਜ਼ ਚੈਕਿੰਗ ਅਤੇ ਨਿਗਰਾਨੀ ਵੀ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਰਵਜੋਤ ਗਰੇਵਾਲ ਨੇ ਕਿਹਾ ਕਿ ਸੰਗਰੂਰ ਵਿਖੇ ਜਿੱਥੇ ਆਮ ਤੌਰ ‘ਤੇ ਦਿਹਾੜੀਦਾਰ ਕਾਮੇ ਕੰਮ ਲਈ ਇਕੱਠੇ ਹੁੰਦੇ ਹਨ, ਦੀ ਲੋਕਾਂ ਦੀ ਗੁਪਤ ਫੀਡਬੈਕ ਰਾਹੀਂ ਨਸ਼ਿਆਂ ਦੇ ਇੱਕ ਹੌਟਸਪੌਟ ਵਜੋਂ ਪਛਾਣ ਕੀਤੀ ਗਈ ਸੀ। ਇਸ ਸਮੱਸਿਆ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਪਿਛਲੇ 10 ਦਿਨਾਂ ਵਿੱਚ ਕੁੱਲ 10 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 5 ਨਸ਼ੇ ਦੀ ਬਰਾਮਦਗੀ ਅਤੇ 5 ਨਸ਼ਾ ਕਰਨ  ਵਾਲਿਆਂ ਨਾਲ ਸਬੰਧਤ ਹਨ। ਇਹਨਾਂ ਕਾਰਵਾਈਆਂ ਦੌਰਾਨ ਪੁਲਿਸ ਨੇ 2450 ਨਸ਼ੀਲੇ ਕੈਪਸੂਲ (ਪ੍ਰੀਗੈਬਾਲਿਨ/ਸਿਗਨੇਚਰ) ਬਰਾਮਦ ਕੀਤੇ ਹਨ।ਇਲਾਕੇ ਵਿੱਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸ਼ਾਮ ਤੱਕ ਚੌਂਕ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।
ਇਸ ਤੋਂ ਇਲਾਵਾ, ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਗਲੇ ਹਫ਼ਤੇ ਤੋਂ ਇਲਾਕੇ ਵਿੱਚ ਜਾਗਰੂਕਤਾ ਕੈਂਪ ਲਗਾਉਣ ਦੀ ਵੀ ਯੋਜਨਾ ਹੈ। ਡਰੱਗ ਅਤੇ ਕਾਸਮੈਟਿਕ ਐਕਟ ਤਹਿਤ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੈਮਿਸਟ ਦੀਆਂ ਦੁਕਾਨਾਂ ‘ਤੇ ਰੇਡ ਕੀਤੀ ਗਈ ਹੈ, ਕਿਉਂਕਿ ਇਹ ਨਸ਼ੀਲੀਆਂ ਦਵਾਈਆਂ ਬਿਨਾਂ ਡਾਕਟਰੀ ਪਰਚੀ ਤੋਂ ਨਹੀਂ ਵੇਚੀਆਂ ਜਾ ਸਕਦੀਆਂ। ਪੁਲਿਸ ਅਧਿਕਾਰੀ ਮੁਤਾਬਕ, ਨਸ਼ਾ ਖਪਤਕਾਰਾਂ ਅਤੇ ਵੇਚਣ ਵਾਲਿਆਂ ਵਿੱਚ ਲੇਬਰ ਵਰਗ ਦੇ ਲੋਕ ਵੀ ਸ਼ਾਮਲ ਹਨ, ਜਦਕਿ ਕਈ ਬਾਹਰੀ ਲੋਕ ਵੀ ਗੱਡੀਆਂ ਅਤੇ ਮੋਟਰਸਾਈਕਲਾਂ ਰਾਹੀਂ ਇੱਥੇ ਆਉਂਦੇ ਹਨ, ਜਿਨ੍ਹਾਂ ਤੇ ਸਰਪ੍ਰਾਈਜ਼ ਚੈਕਿੰਗ ਅਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here