ਪੰਜਾਬ ਮੋਗਾ ਦੇ ਪਿੰਡ ਚੰਨਣਵਾਲ ’ਚ ਪਤੀ ਹੱਥੋਂ ਪਤਨੀ ਦਾ ਕਤਲ/ ਕੁਹਾੜੇ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ/ ਖੁਦ ਵੀ ਨਿਗਲਿਆ ਜ਼ਹਿਰ, ਮੌਤ By admin - October 17, 2026 0 1 Facebook Twitter Pinterest WhatsApp ਬਰਨਾਲਾ ਦੇ ਪਿੰਡ ਚੰਨਣਵਾਲ ਵਿੱਚ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕੁਹਾੜੇ ਨਾਲ ਕਤਲ ਕਰਨ ਅਤੇ ਬਾਅਦ ਵਿੱਚ ਖ਼ੁਦਕੁਸ਼ੀ ਕਰਨ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, 45 ਸਾਲਾ ਕੁਲਵਿੰਦਰ ਕੌਰ ਖੇਤਾਂ ਵਿੱਚ ਚਾਰਾ ਵੱਢ ਰਹੀ ਸੀ, ਜਦੋਂ ਉਸ ਦੇ ਪਤੀ ਭੋਲਾ ਸਿੰਘ ਨੇ ਉਸ ’ਤੇ ਕੁਹਾੜੇ ਨਾਲ ਕਈ ਵਾਰ ਕੀਤੇ। ਇਸ ਕਾਰਨ ਕੁਲਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਭੋਲਾ ਸਿੰਘ ਨੇ ਪਿੰਡ ਵਿੱਚ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਡੀਐੱਸਪੀ ਜਸਵਿੰਦਰ ਕੌਰ ਮੁਤਾਬਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।