ਚੋਣਪੰਜਾਬ ਲੰਬੀ ਦੇ ਪਿੰਡ ਬਲੋਚ ਕੇਰਾ ਪਹੁੰਚੇ ਮੰਤਰੀ ਗੁਰਮੀਤ ਖੁੱਡੀਆਂ/ ਲਾਭਪਾਤਰੀਆਂ ਨੂੰ ਵੰਡੇ 10 ਲੱਖ ਦੇ ਸਿਹਤ ਬੀਮਾ ਕਾਰਡ/ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਮਾਲਕੀ ਪੱਤਰ ਵੰਡੇ By admin - October 17, 2026 0 2 Facebook Twitter Pinterest WhatsApp ਹਲਕਾ ਲੰਬੀ ਦੇ ਪਿੰਡ ਬਲੋਚ ਕੇਰਾ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 10 ਲੱਖ ਰੁਪਏ ਤੱਕ ਦੇ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਾਰਡ ਵੰਡੇ। ਇਸ ਦੇ ਨਾਲ ਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਾਲਕੀ ਸਬੰਧੀ ਪੱਤਰ ਵੀ ਦਿੱਤੇ ਗਏ। ਮੰਤਰੀ ਖੁੱਡੀਆਂ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਨਾਲ ਲੋਕ ਮਹਿੰਗੇ ਇਲਾਜ ਦੀ ਸਹੂਲਤ ਲੈ ਸਕਣਗੇ, ਜਦਕਿ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਲ ਲਕੀਰ ਅੰਦਰ ਆਉਂਦੇ ਘਰਾਂ ਅਤੇ ਦੁਕਾਨਾਂ ਦੀ ਮਾਲਕੀ ਮਿਲਣ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਬਾਰਿਸ਼ ਅਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਬਾਰੇ ਉਨ੍ਹਾਂ ਦੱਸਿਆ ਕਿ ਹਲਕਾ ਲੰਬੀ ਵਿੱਚ ਕਰੀਬ 250 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ। ਨੁਕਸਾਨ ਦਾ ਜਾਇਜ਼ਾ ਲੈਣ ਲਈ ਜਲਦ ਗਿਰਦਾਵਰੀ ਕਰਵਾਈ ਜਾਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਸਕੀਮ ਹੈ 10 ਲੱਖ ਸਿਹਤ ਯੋਜਨਾ ਬੀਮਾ ਜਿੱਥੇ ਕਿ ਹਰੇਕ ਵਰਗ ਦਾ ਜਾਂ ਗਰੀਬ ਵਰਗ ਦੇ ਲੋਕ ਜਿਹੜੇ ਮਹਿੰਗੇ ਇਲਾਜ ਨਹੀਂ ਕਰਵਾ ਸਕਦੇ ਸਨ ਉਹ ਵੀ ਸਕੀਮ ਦਾ ਲਾਭ ਲੈ ਸਕਦੇ ਹਨ। ਦੂਸਰੇ ਪਾਸੇ ਦੂਸਰੀ ਸਕੀਮ ਮੇਰਾ ਘਰ ਮੇਰੇ ਨਾਮ ਜੋ ਕਿ ਜਿਹੜੀ ਪਿੰਡਾਂ ਦੇ ਵਿੱਚ ਉਹਨਾਂ ਦਾ ਮਕਾਨ ਜਾਂ ਕੋਈ ਵੀ ਦੁਕਾਨ ਲਾਲ ਲਕੀਰ ਵਿੱਚ ਆਉਂਦੀ ਸੀ ਤਾਂ ਹੁਣ ਉਹ ਉਹਨਾਂ ਨੂੰ ਉਹਨਾਂ ਦੀ ਮਾਲਕੀਅਤ ਦਿੱਤੀ ਜਾ ਰਹੀ ਹੈ ਤਾਂ ਜੋ ਆਪਣੀ ਮਾਲਕੀ ਦੇ ਤਹਿਤ ਕਿਸੇ ਨੂੰ ਵੀ ਵੇਚ ਵੱਟ ਸਕਦੇ ਹਨl ਕੱਲ੍ਹ ਹੋਈ ਬਾਰਿਸ਼ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਫਸਲਾਂ ਬਾਰੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਹਲਕੇ ਲੰਬੀ ਦੇ ਵੀ ਪਿੰਡ 250 ਦੇ ਕਰੀਬ ਏਕੜ ਰਕਬਾ ਪ੍ਰਭਾਵਿਤ ਹੋਇਆ ਜਿਸ ਦੀ ਜਲਦ ਹੀ ਗਿਰਦਾਵਰੀਆਂ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।