ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੱਲੋਮਾਜਰਾ ਤੋਂ ਲਾਪਤਾ ਬੱਚੀ ਬਰਾਮਦ/ ਫਤਹਿਗੜ੍ਹ ਸਾਹਿਬ ਦੇ ਪਿੰਡ ਜਟਾਣਾਂ ਨੀਵਾਂ ਤੋਂ ਹੋਈ ਬਰਾਮਦਗੀ/ ਗੁਆਢੀ ਵੱਲੋਂ ਵਰਗਲਾ ਲੈ ਜਾਣ ਦਾ ਹੋਇਆ ਖੁਲਾਸਾ

0
1

ਸ੍ਰੀ ਚਮਕੌਰ ਸਾਹਿਬ ਦੇ ਪਿੰਡ ਸੱਲੋ ਮਾਜਰਾ ਤੋਂ 6 ਸਾਲਾ ਬੱਚੀ ਨੂੰ ਗੁਆਂਢੀ ਵੱਲੋਂ ਚੀਜ਼ ਖਵਾਉਣ ਦੇ ਲਾਲਚ ਵਿੱਚ ਵਰਗਲਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਨਾਕੇ ਤੋਂ ਡਰਦਿਆਂ ਮੁਲਜ਼ਮ ਬੱਚੀ ਨੂੰ ਲੁਧਿਆਣਾ-ਚੰਡੀਗੜ੍ਹ ਮਾਰਗ ’ਤੇ ਪਿੰਡ ਜਟਾਣਾਂ ਨੀਵਾਂ ਸਥਿਤ ਡੇਰਾ ਬਾਬਾ ਮਸਤ ਰਾਮ ਨੇੜੇ ਛੱਡ ਕੇ ਫਰਾਰ ਹੋ ਗਿਆ। ਬੱਚੀ ਦੇ ਰੋਂਦੇ ਹੋਏ ਡੇਰੇ ਪਹੁੰਚਣ ’ਤੇ ਇੱਕ ਸ਼ਰਧਾਲੂ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ।
ਵੀਡੀਓ ਰਾਹੀਂ ਪੁਲਿਸ ਨੂੰ ਮਹਿਜ਼ ਇੱਕ ਘੰਟੇ ਵਿੱਚ ਸੂਚਨਾ ਮਿਲ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਬੱਚੀ ਨੂੰ ਸੁਰੱਖਿਅਤ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ। ਪੁਲਿਸ ਅਨੁਸਾਰ, ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣਾ ਸ੍ਰੀ ਚਮਕੌਰ ਸਾਹਿਬ ਵਿਖੇ ਦਰਜ ਸੀ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਕੀਤੀ ਜਾ ਰਹੀ ਸੀ। ਸਮੇਂ ਸਿਰ ਮਿਲੀ ਸੂਚਨਾ ਨਾਲ ਬੱਚੀ ਸੁਰੱਖਿਅਤ ਆਪਣੇ ਪਰਿਵਾਰ ਕੋਲ ਪਹੁੰਚ ਗਈ।
ਜਾਣਕਾਰੀ ਅਨੁਸਾਰ ਮੁਲਜਮ ਲੜਕੀ ਨੂੰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿਚ ਪੁਲਿਸ ਦੇ ਨਾਕਾ ਵੇਖ ਕੇ ਬੱਚੀ ਨੂੰ ਲੁਧਿਆਣਾ-ਚੰਡੀਗੜ੍ਹ ਮਾਰਗ ‘ਤੇ ਸਥਿਤ ਡੇਰਾ ਬਾਬਾ ਮਸਤ ਰਾਮ (ਪਿੰਡ ਜਟਾਣਾਂ ਨੀਵਾਂ) ਨੇੜੇ ਛੱਡ ਕੇ ਫਰਾਰ ਹੋ ਗਿਆ। ਇਸ ਉਪਰੰਤ ਬੱਚੀ ਰੋਂਦੀ ਹੋਈ ਡੇਰਾ ਬਾਬਾ ਮਸਤ ਰਾਮ ਪਹੁੰਚੀ, ਜਿੱਥੇ ਇੱਕ ਸ਼ਰਧਾਲੂ ਦੀ ਨਜ਼ਰ ਜਦੋਂ ਰੋ ਰਹੀ ਬੱਚੀ ‘ਤੇ ਪਈ, ਤਾਂ ਉਸਨੇ ਤੁਰੰਤ ਬੱਚੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਸੋਸ਼ਲ ਮੀਡੀਆ ਦੀ ਤਾਕਤ ਕਾਰਨ ਪੁਲਿਸ ਨੂੰ ਮਹਿਜ਼ ਇੱਕ ਘੰਟੇ ਦੇ ਅੰਦਰ ਸੂਚਨਾ ਮਿਲ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬੱਚੀ ਨੂੰ ਸੁਰੱਖਿਅਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ।
ਡੇਰਾ ਬਾਬਾ ਮਸਤ ਰਾਮ ਵਿਖੇ ਪਰਿਵਾਰ ਸਮਤ ਪਹੁੰਚੇ ਥਾਣੇਦਾਰ ਸੋਹਣ ਸਿੰਘ ਨੇ ਦੱਸਿਆ ਕਿ 6 ਸਾਲਾ ਬੱਚੀ ਵੈਸ਼ਨਵੀ ਪੁੱਤਰੀ ਅਰਜਨ ਸਿੰਘ ਵਾਸੀ ਪਿੰਡ ਸੱਲੋਮਾਜਰਾ ਦੇ ਲਾਪਤਾ ਹੋਣ ਦੀ ਦਰਖਾਸਤ ਥਾਣਾ ਸ਼੍ਰੀ ਚਮਕੌਰ ਸਾਹਿਬ ਵਿਖੇ ਦਰਜ ਕਰਵਾਈ ਗਈ ਸੀ। ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਸੀ, ਜਿਸ ਵਿੱਚ ਇੱਕ ਵਿਅਕਤੀ ਨਾਲ ਬੱਚੀ ਜਾਂਦੀ ਦਿਖਾਈ ਦਿੱਤੀ। ਇਸੇ ਦੌਰਾਨ ਸੋਸ਼ਲ ਮੀਡੀਆ ਜ਼ريਏ ਬੱਚੀ ਦੇ ਡੇਰੇ ਕੋਲ ਮਿਲਣ ਦੀ ਸੂਚਨਾ ਮਿਲ ਗਈ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।

LEAVE A REPLY

Please enter your comment!
Please enter your name here