ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਨਾਜਾਇਜ਼ ਮਾਇਨਿੰਗ ਦਾ ਪਰਦਾਫਾਸ਼/ ਅੱਧੀ ਰਾਤ ਨੂੰ ਟਿੱਪਰ ’ਤੇ ਬਹਿ ਕੇ ਪਹੁੰਚੇ ਮਾਇਨਿੰਗ ਸਾਈਟ/ ਵੱਡੀ ਗਿਣਤੀ ’ਚ ਟਿੱਪਰ ਤੇ ਜੇਬੀਸੀ ਮਸ਼ੀਨਾਂ ਫੜਣ ਦਾ ਦਾਅਵਾ

0
1

ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਨਾਜਾਇਜ਼ ਮਾਈਨਿੰਗ ਦੇ ਮੁੱਦੇ ’ਤੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸੇ ਤਹਿਤ ਚੰਨੀ ਅੱਧੀ ਰਾਤ ਨੂੰ ਟਿੱਪਰ ਵਿੱਚ ਸਵਾਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਨੇੜਲੇ ਪਿੰਡ ਬਹੀਹਾਰਾ ਅਤੇ ਸੈਦਪੁਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਡੇ ਪੱਧਰ ’ਤੇ ਨਾਜਾਇਜ਼ ਮਾਈਨਿੰਗ ਹੋਣ ਦਾ ਦਾਅਵਾ ਕੀਤਾ। ਚੰਨੀ ਮੁਤਾਬਕ, ਮੌਕੇ ’ਤੇ ਵੱਡੀ ਗਿਣਤੀ ਵਿੱਚ ਬਿਨਾਂ ਨੰਬਰਾਂ ਵਾਲੇ ਟਿੱਪਰ ਅਤੇ 5 ਤੋਂ 6 ਜੇਸੀਬੀ ਮਸ਼ੀਨਾਂ ਮੌਜੂਦ ਸਨ, ਜਿਨ੍ਹਾਂ ਰਾਹੀਂ ਰੇਤ ਭਰੀ ਜਾ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇੱਥੇ 100-100 ਫੁੱਟ ਡੂੰਘੇ ਟੋਏ ਪੁੱਟੇ ਗਏ ਹਨ ਅਤੇ ਸਤਲੁਜ ਦਰਿਆ ਵਿੱਚੋਂ ਰੇਤ ਦੀ ਵੱਡੇ ਪੱਧਰ ’ਤੇ ਨਿਕਾਸੀ ਕੀਤੀ ਜਾ ਰਹੀ ਹੈ। ਚੰਨੀ ਨੇ ਇਸ ਪਿੱਛੇ ਅਰਵਿੰਦ ਕੇਜਰੀਵਾਲ ਤੇ ਸੀਐਮ ਮਾਨ ਦਾ ਹੱਥ ਹੋਣ ਦਾ ਦੋਸ਼ ਵੀ ਲਾਏ।
ਚੰਨੀ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਕੁਝ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਹਿ ’ਤੇ ਹੋ ਰਿਹਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੁਝ ਲੋਕ ਟਿੱਪਰ ਛੱਡ ਕੇ ਫ਼ਰਾਰ ਹੋ ਗਏ, ਜਦਕਿ ਕੁਝ ਨੂੰ ਕਾਬੂ ਕੀਤਾ ਗਿਆ ਹੈ। ਚੰਨੀ ਮੁਤਾਬਕ, ਮਾਈਨਿੰਗ ਵਾਲੀ ਥਾਂ ’ਤੇ ਵਾਇਰਲੈੱਸ ਸੈੱਟਾਂ ਰਾਹੀਂ ਨਿਗਰਾਨੀ ਵੀ ਕੀਤੀ ਜਾ ਰਹੀ ਸੀ।
 ਚੰਨੀ ਮੁਤਾਬਕ ਇਥੇ ਵੱਡੀ ਗਿਣਤੀ ਬਿਨਾਂ ਨੰਬਰੀ ਟਿੱਪਰ ਮੌਜੂਦ ਹਨ। ਇਸ ਤੋਂ ਇਲਾਵਾ 5 ਤੋਂ 6 ਜੇਬੀਸੀ ਮਸ਼ੀਨਾਂ ਮੌਜੂਦ ਸਨ, ਜਿਨ੍ਹਾਂ ਰਾਹੀਂ ਟਿੱਪਰਾਂ ਵਿਚ ਰੇਤਾਂ ਭਰੀ ਜਾ ਰਹੀ ਸੀ। ਚੰਨੀ ਨੇ ਦਾਅਵਾ ਕੀਤਾ ਕਿ ਇੱਥੇ 100-100 ਫੁੱਟ ਡੂੰਘੇ ਟੋਏ ਪੁੱਟੇ ਹੋਏ ਹਨ ਅਤੇ ਸਤਲੁਜ ਦਰਿਆ ਵਿਚੋਂ ਪੰਜਾਬ ਦੇ ਰੇਤਾ ਰੂਪੀ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ। ਚੰਨੀ ਨੇ ਦਾਅਵਾ ਕੀਤਾ ਕਿ ਇਹ ਸਾਰਾ ਕੁੱਝ ਅਰਵਿੰਦ ਕੇਜਰੀਵਾਲ ਤੇ ਮੁਖ ਮੰਤਰੀ ਭਗਵੰਤ ਮਾਨ ਦੀ ਸ਼ਹਿ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਟਿੱਪਰ ਛੱਡ ਕੇ ਭੱਜ ਗਏ ਹਨ ਅਤੇ ਕੁੱਝ ਨੂੰ ਕਾਬੂ ਕਰ ਲਿਆ ਗਿਆ ਹੈ। ਇੱਥੇ ਟਿੱਪਰ ਚਾਲਕਾਂ ਤੇ ਜੀਸੀਬੀ ਵਾਲਿਆਂ ਨੂੰ ਵਾਇਰਲੈਂਸ ਸੈੱਟਾਂ ਨਾਲ ਲੈਂਸ ਕੀਤਾ ਹੋਇਆ ਹੈ।  ਇੱਥੇ ਸਾਰੇ ਪਾਸੇ ਵਾਟੀ ਟਾਕੀ ਨਾਲ ਲੈਂਸ ਬੰਦੇ ਵੀ ਤੈਨਾਤ ਕੀਤੇ ਹੋਏ ਹਨ।

LEAVE A REPLY

Please enter your comment!
Please enter your name here