ਫਰੀਦਕੋਟ ’ਚ ਮਿਸ਼ਨ ਸਤਲੁੱਜ ਦੀ ਪ੍ਰੈੱਸ ਕਾਨਫਰੰਸ/ ਦਿੱਲੀ ਦੀਆਂ ਘਟਨਾਵਾਂ ’ਤੇ ਪ੍ਰਗਟਾਇਆ ਰੋਸ/ ਕੇਂਦਰ ਸਰਕਾਰ ਦੇ ਭਾਜਪਾ ਦੀ ਸਖਤ ਨਿੰਦਾ

0
1

ਫਰੀਦਕੋਟ ਵਿਖੇ ਮਿਸ਼ਨ ਸਤਲੁੱਜ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਚੋਣ ਕਮਿਸ਼ਨਰ ਖਿਲਾਫ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਕਥਿਤ ਕੁੱਟਮਾਰ ਦੀ ਨਿੰਦਾ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ, ਪੱਤਰਕਾਰਾਂ ਅਤੇ ਵਕੀਲਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਵੱਲੋਂ ਮਰਿਆਦਾ ਭੰਗ ਕਰਨ ਦੇ ਕਥਿਤ ਮਾਮਲੇ ’ਤੇ ਵੀ ਰੋਸ ਜਤਾਇਆ। ਆਗੂਆਂ ਨੇ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕਾਂ ਦੀ ਗੱਲ ਵੀ ਚੁੱਕੀ।
ਆਗੂਆ ਨੇ ਕਿਹਾ ਕਿ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆ ਹਨ ਜਿੱਥੇ ਵਿਰੋਧ ਕਰ ਰਹੇ ਵਿਦਿਆਰਥੀਆਂ ਤੇ ਜੁਲਮ ਢਾਹਿਆ ਜਾ ਰਿਹਾ ਹੈ। ਪੁਲਿਸ ਨਿੱਕੇ ਬੱਚਿਆਂ ਲੜਕੇ ਲੜਕਿਆਂ, ਪੱਤਰਕਾਰਾ ਅਤੇ ਵਕੀਲਾਂ ਤੇ ਜੁਲਮ ਢਾਹ ਰਹੀ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਖੁਦ ਆਪਣੇ ਗੁੰਡੇ ਭੇਜ ਕੇ ਇਹ ਸਭ ਕਰਵਾ ਰਹੀ ਹੈ ਜਦਕਿ ਕਿਸੇ ਸਮੇਂ ਖੁਦ ਭਾਜਪਾ ਵਾਲੇ ਸਰਕਾਰ ਖ਼ਿਲਾਫ਼ ਆਪਣੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਹਨ ਪਰ ਪਹਿਲਾ ਵਾਲੀਆ ਸਰਕਾਰਾਂ ਨੇ ਕਦੀ ਅਜਿਹਾ ਕੁਝ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਜੁੱਤੇ ਸਮੇਤ ਅਤੇ ਨੰਗੇ ਸਿਰ ਅੰਦਰ ਵੜ ਮਰਿਆਦਾ ਭੰਗ ਕਰ ਰਹੀ ਹੈ ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਵੇਖ ਰਹੀ ਹੈ, ਇਸ ਲਈ ਪੰਜਾਬ ਦੇ ਲੋਕਾਂ ਨੂੰ ਭਾਜਪਾ ਆਗੂਆਂ ਤੋਂ ਦਿੱਲੀ ਵਿਚ ਕੀਤੇ ਜਾ ਰਹੇ ਵਿਵਹਾਰ ਲਈ ਸਵਾਲ ਪੁਛਣੇ ਚਾਹੀਦੇ ਹਨ।

LEAVE A REPLY

Please enter your comment!
Please enter your name here