ਧਾਰੀਵਾਲ ’ਚ ਚੋਰਾਂ ਦੇ ਹੌਸਲੇ ਬੁਲੰਦ/ ਜਨਰਲ ਸਟੋਰ ’ਚੋਂ ਲੱਖਾਂ ਦੇ ਨੋਟਾਂ ਦੇ ਹਾਰ ਚੋਰੀ/ ਕੈਮਰਿਆਂ ਦੀ ਡੀਵੀਆਰ ਵੀ ਲੈ ਗਏ ਚੋਰ

0
1

ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਬੀਤੀ ਰਾਤ ਡਡਵਾਂ ਚੌਕ ਸਥਿਤ ਇੱਕ ਜਨਰਲ ਸਟੋਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੇ ਨੋਟਾਂ ਦੇ ਹਾਰ ਚੋਰੀ ਕਰਕੇ ਲੈ ਗਏ। ਚੋਰ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਨਾਲ ਲੈ ਗਏ, ਪਰ ਨੇੜਲੀ ਦੁਕਾਨ ਦੇ ਕੈਮਰੇ ਵਿੱਚ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ। ਫੁਟੇਜ ਵਿੱਚ ਦੋ ਮੋਟਰਸਾਈਕਲਾਂ ’ਤੇ ਸਵਾਰ ਛੇ ਵਿਅਕਤੀ ਨਜ਼ਰ ਆ ਰਹੇ ਹਨ। ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਚਿੰਤਾ ਪਾਈ ਜਾ ਰਹੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਡਵਾਂ ਚੌਂਕ ਵਿੱਚ ਸਥਿਤ ਅੰਕੁਸ਼ ਜਨਰਲ ਸਟੋਲ ਦੇ ਮਾਲਕ ਅੰਕੁਸ਼ ਮਹਾਜਨ ਨੇ ਦੱਸਿਆ ਕਿ ਸਾਡਾ ਹਾਰਾਂ ਦਾ ਅਤੇ ਨਵੇਂ ਨੋਟਾਂ ਦਾ ਕੰਮ ਹੈ। ਸਰਾਦ ਖਤਮ ਹੋਣ ਤੋਂ ਬਾਅਦ ਨਵਰਾਤਰੇ ਸ਼ੁਰੂ ਹੋ ਗਏ ਹਨ ਅਤੇ ਵਿਆਵਾਂ ਦੇ ਸੀਜ਼ਨ ਵੀ ਸ਼ੁਰੂ ਹੋਣ ਵਾਲੇ ਹਨ ਜਿਸ ਕਾਰਨ ਦੁਕਾਨ ਵਿੱਚ ਨਵੇਂ ਨੋਟਾਂ ਦੇ ਹਾਰ ਬਣਾ ਕੇ ਰੱਖੇ ਗਏ ਸਨ ਅਤੇ ਨਵੇਂ ਨੋਟਾਂ ਦੀਆਂ ਗੱਡੀਆਂ ਵੀ ਪਈਆਂ ਸਨ। ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਾਢੇ ਪੰਜ ਵਜੇ ਦੁਕਾਨ ਤੇ ਆ ਗਿਆ ਪਰ ਜਦ ਆ ਕੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ।
ਜਦੋਂ ਦੁਕਾਨ ਦਾ ਅੰਦਰ ਜਾ ਕੇ ਵੇਖਿਆ ਤਾਂ ਸਮਾਨ ਖਿਲਰਿਆ ਹੋਇਆ ਸੀ ਅਤੇ ਨਵੇਂ ਨਵੇਂ ਨੋਟਾਂ ਦੀਆਂ ਗੱਠੀਆਂ ਗਾਇਬ ਸਨ। ਉਸ ਨੇ ਦੱਸਿਆ ਕਿ ਇਹਨਾਂ ਗੱਠਿਆਂ ਵਿੱਚ ਦੱਸ ਰੁਪਏ ਅਤੇ 50 ਦੇ ਨਵੇਂ ਨੋਟਾਂ ਦੀਆਂ ਗੱਠੀਆਂ ਸ਼ਾਮਿਲ ਸਨ ਅਤੇ ਕੁਝ ਨੋਟਾਂ ਦੇ ਬਣੇ ਹਾਰ ਵੀ ਚੋਰ ਚੋਰੀ ਕਰਕੇ ਲੈ ਗਏ ਹਨ। ਦੁਕਾਨਦਾਰ ਅਨੁਸਾਰ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਉਸਦਾ ਹੋਇਆ ਹੈ ਜਿਸਦੀ ਸੂਚਨਾ  ਧਾਰੀਵਾਲ ਪੁਲਿਸ ਸਟੇਸ਼ਨ ਦੇ ਦਿੱਤੀ ਤੇ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾਵੇ।

LEAVE A REPLY

Please enter your comment!
Please enter your name here