ਜਲੰਧਰ ਛਾਉਣੀ ਦੇ ਇਕ ਹੋਰ ਸਨੈਚਿੰਗ/ ਇਕ ਹਫ਼ਤੇ ’ਚ ਦੂਜੀ ਵੱਡੀ ਵਾਰਦਾਤ/ ਮਹਿਲਾ ਦੀ ਚੈਨੀ ਝਪਟ ਕੇ ਫਰਾਰ

0
1

ਜਲੰਧਰ ਛਾਉਣੀ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਤਾਜ਼ਾ ਘਟਨਾ ਸਦਰ ਬਾਜ਼ਾਰ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਐਕਟਿਵਾ ਸਵਾਰ ਲੁਟੇਰੇ ਇਕ ਔਰਤ ਦੀ ਚੈਨ ਝਪਟ ਕੇ ਫਰਾਰ ਹੋ ਗਏ। ਇੱਕ ਹਫ਼ਤੇ ਦੇ ਅੰਦਰ ਲੁੱਟ-ਖੋਹ ਦੀ ਇਹ ਦੂਜੀ ਵਾਰਦਾਤ ਹੈ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਐਕਟਿਵਾ ਸਵਾਰ ਦੋ ਬਦਮਾਸ਼ ਇੱਕ ਔਰਤ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ।
ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਦੋ ਮੁਲਜ਼ਮ ਐਕਟਿਵਾ ’ਤੇ ਆਉਂਦੇ ਅਤੇ ਔਰਤ ਦੀ ਚੇਨ ਖੋਹ ਕੇ ਭੱਜਦੇ ਦਿਖਾਈ ਦੇ ਰਹੇ ਹਨ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲਿਸ ਤੋਂ ਗਸ਼ਤ ਵਧਾਉਣ ਅਤੇ ਮੁੱਖ ਸੜਕਾਂ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਮੰਗ ਕੀਤੀ ਹੈ। ਕੈਂਟ ਥਾਣੇ ਦੀ ਇੰਚਾਰਜ ਰਾਜਵੰਤ ਕੌਰ ਮੁਤਾਬਕ ਪੁਲਿਸ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ ਅਤੇ ਛੇਤੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕੇ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here