ਪੰਜਾਬ ਚੰਡੀਗੜ੍ਹ ਦੇ ਹਲੋ ਮਾਜਰਾ ਚੌਕ ਨੇੜੇ ਵੱਡਾ ਹਾਦਸਾ/ ਕਾਰ ’ਤੇ ਡਿੱਗਿਆ ਚੱਲਦੀ ਟ੍ਰੇਨ ਦਾ ਦਰਵਾਜ਼ਾ/ ਕਾਰ ਸਵਾਰ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ By admin - October 12, 2026 0 1 Facebook Twitter Pinterest WhatsApp ਚੰਡੀਗੜ੍ਹ ਦੇ ਹਲੋ ਮਾਜਰਾ ਚੌਕ ਨੇੜੇ ਉਸ ਵੇਲੇ ਵੱਡੇ ਹਾਦਸਾ ਵਾਪਰ ਗਿਆ ਜਦੋਂ ਅੰਡਰਬ੍ਰਿਜ ਤੋਂ ਲੰਘ ਰਹੀ ਕਾਰ ’ਤੇ ਉੱਪਰੋਂ ਲੰਘਦੀ ਟ੍ਰੇਨ ਦਾ ਦਰਵਾਜ਼ਾ ਟੁੱਟ ਕੇ ਹੇਠਾਂ ਕਾਰ ਉਤੇ ਡਿੱਗ ਗਿਆ। ਹਾਦਸੇ ਵਿੱਚ ਕਾਰ ਸਵਾਰ ਇੱਕੋ ਪਰਿਵਾਰ ਦੇ ਪੰਜ ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪਰਿਵਾਰ ਫੈਕਟਰੀ ਵੱਲ ਜਾ ਰਿਹਾ ਸੀ। ਪੁਲਿਸ ਅਤੇ ਫੋਰੈਂਸਿਕ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ, ਪਰਿਵਾਰ ਦੇ ਪੰਜ ਮੈਂਬਰ ਕਾਰ ਵਿੱਚ ਸਵਾਰ ਹੋ ਕੇ ਆਪਣੀ ਫੈਕਟਰੀ ਵੱਲ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਹਲੋ ਮਾਜਰਾ ਚੌਕ ਨੇੜੇ ਅੰਡਰਬ੍ਰਿਜ ਤੋਂ ਲੰਘ ਰਹੀ ਸੀ ਤਾਂ ਉੱਪਰੋਂ ਲੰਘ ਰਹੀ ਟ੍ਰੇਨ ਦਾ ਦਰਵਾਜ਼ਾ ਅਚਾਨਕ ਟੁੱਟ ਕੇ ਕਾਰ ’ਤੇ ਆ ਡਿੱਗਿਆ। ਅਚਾਨਕ ਵਾਪਰੀ ਇਸ ਘਟਨਾ ਕਾਰਨ ਕਾਰ ਸਵਾਰ ਪਰਿਵਾਰ ਦੇ ਮੈਂਬਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫ਼ੜਾ-ਦਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈਆਂ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਟ੍ਰੇਨ ਦਾ ਦਰਵਾਜ਼ਾ ਕਿਵੇਂ ਟੁੱਟਿਆ ਅਤੇ ਇਹ ਹਾਦਸਾ ਕਿਨ੍ਹਾਂ ਹਾਲਾਤਾਂ ਵਿੱਚ ਵਾਪਰਿਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਨੇ ਰੇਲਵੇ ਸੁਰੱਖਿਆ ਅਤੇ ਚੱਲਦੀ ਟ੍ਰੇਨ ਦੇ ਦਰਵਾਜ਼ੇ ਟੁੱਟ ਕੇ ਡਿੱਗਣ ਦੇ ਮਾਮਲੇ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।