ਪੰਜਾਬ ਫਰੀਦਕੋਟ ’ਚ ਗਊ ਮਾਸ ਤਸਕਰੀ ਦਾ ਪਰਦਾਫਾਸ਼/ ਪਿੰਡ ਪਹਿਲੂਵਾਲਾ ’ਚੋਂ 5 ਮੁਲਜ਼ਮਾਂ ਕੀਤਾ ਗ੍ਰਿਫ਼ਤਾਰ/ ਬਲੈਰੋ ਗੱਡੀ ’ਚੋਂ ਕਥਿਤ ਗਊ ਮਾਸ ਤੇ ਵੱਢਣ ਵਾਲੇ ਔਜ਼ਾਰ ਬਰਾਮਦ By admin - October 11, 2026 0 2 Facebook Twitter Pinterest WhatsApp ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਹਿਲੂਵਾਲਾ ਵਿੱਚ ਗਊਆਂ ਦੀ ਹੱਤਿਆ ਕਰਕੇ ਮਾਸ ਅਤੇ ਹੋਰ ਅੰਗ ਵੇਚਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਬਲੈਰੋ ਗੱਡੀ, ਵੱਡੀ ਮਾਤਰਾ ਵਿੱਚ ਕਥਿਤ ਗਊ ਮਾਸ, ਚਮੜੀ, ਹੋਰ ਅੰਗ ਅਤੇ ਗਊਆਂ ਵੱਢਣ ਲਈ ਵਰਤੇ ਜਾਣ ਵਾਲੇ ਔਜ਼ਾਰ ਬਰਾਮਦ ਕੀਤੇ ਹਨ। ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਬਾਬਾ ਗਰੀਬ ਦਾਸ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਡੀਐੱਸਪੀ ਤਰਲੋਚਨ ਸਿੰਘ ਮੁਤਾਬਕ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਮਾਸ ਵੱਖ-ਵੱਖ ਥਾਵਾਂ ’ਤੇ ਸਪਲਾਈ ਕਰਨ ਅਤੇ ਚਮੜੀ ਤੇ ਹੱਡੀਆਂ ਵੇਚਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਰਨਲ ਸਕੱਤਰ ਬਾਬਾ ਗਰੀਬ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਜਾਨਕਾਰੀ ਮਿਲੀ ਸੀ ਕਿ ਪਿੰਡ ਪਹਿਲੂਵਾਲਾ ਚ ਕੁੱਜ ਵਿਅਕਤੀਆ ਵੱਲੋ ਗਊ ਹੱਤਿਆ ਕਰ ਉਸਦਾ ਮਾਸ ਅੱਗੇ ਖਾਣ ਲਈ ਅਲੱਗ ਅਲੱਗ ਜਗ੍ਹਾ ਤੇ ਵੇਚਿਆ ਜਾਂਦਾ ਹੈ ਜਿਸ ਦੀ ਪੁਸ਼ਟੀ ਅਸੀਂ ਪਿੰਡ ਨਵਾ ਕਿਲਾ ਦੇ ਇੱਕ ਪ੍ਰਵਾਸੀ ਪਰਿਵਾਰ ਦੇ ਵਿਆਹ ਸਮਾਗਮ ਚ ਸਪਲਾਈ ਹੋਏ ਮੀਟ ਤੋਂ ਕੀਤੀ ਜਿਸ ਤੋਂ ਬਾਅਦ ਜਦ ਅਸੀਂ ਪਹਿਲੂ ਵਾਲਾ ਪਿੰਡ ਮੌਕੇ ਤੇ ਪੁੱਜੇ ਤਾਂ ਸਾਨੂੰ ਮੌਕੇ ਤੇ ਸਾਨੂੰ ਵੱਢੀ ਮਾਤਰਾ ਚ ਗਊ ਮਾਸ ਅਤੇ ਉਸਦੀ ਚਮੜੀ ਅਤੇ ਹੋਰ ਅੰਗ ਮਿਲੇ। ਉਨ੍ਹਾਂ ਕਿਹਾ ਕਿ ਆਸਪਾਸ ਤੋ ਸਾਨੂੰ ਪਤਾ ਲੱਗਾ ਕਿ ਇਨ੍ਹਾਂ ਵੱਲੋ ਦੂਜੇ ਤੀਜੇ ਦਿਨ ਇੱਕ ਗਊ ਦੀ ਹੱਤਿਆ ਕੇ ਇਸਦਾ ਮਾਸ ਅੱਗੇ ਵੇਚਿਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕੇ ਬਾਬਾ ਗਰੀਬ ਦਾਸ ਜਰਨਲ ਸਕੱਤਰ ਸੰਯੁਕਤ ਗਊ ਰੱਖਿਆ ਦਲ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਇੱਕ ਬਲੈਰੋ ਗੱਡੀ ਸਮੇਤ ਤਿੰਨ ਲੋਕ ਜੌ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਨ੍ਹਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਗੱਡੀ ਚ ਗਊਆ ਵੱਢਣ ਵਾਲੇ ਔਜਾਰ ਅਤੇ ਵੱਢੀ ਮਾਤਰਾ ’ਚ ਗਊ ਮਾਸ ਵੀ ਬ੍ਰਾਮਦ ਕੀਤਾ। ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਵੱਲੋ ਗਊਆ ਵੱਢ ਕੇ ਉਸਦਾ ਮਾਸ ਅਲੱਗ ਅਲੱਗ ਜਗ੍ਹਾ ਤੇ ਸਪਲਾਈ ਕੀਤਾ ਜਾਂਦਾ ਹੈ ਅਤੇ ਉਸਦੀ ਚਮੜੀ ਅਤੇ ਹੱਡੀਆਂ ਅਲੱਗ ਵੇਚੀਆਂ ਜਾਂਦੀਆਂ ਹਨ ਅਤੇ ਬਾਕੀ ਰਹਿੰਦ ਖੁਹਦ ਨਹਿਰ ਚ ਰੋੜ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਪੁਛਗਿੱਛ ਤੋਂ ਬਾਅਦ ਪਿੰਡ ਪਹਿਲੂ ਵਾਲਾ ਤੋਂ ਵੀ ਦੀ ਹੋਰ ਵਿਅਕਤੀਆ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਖਿਲਾਫ ਅਲੱਗ ਅਲੱਗ ਧਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।