ਪੰਜਾਬ ਗੁਰਦਾਸਪੁਰ ’ਚ ਪਰਾਲੀ ਦੇ ਢੇਰ ਨੂੰ ਲੱਗੀ ਅੱਗ/ ਗੁੱਜਰਾਂ ਨੇ ਇਕੱਠੀ ਕੀਤੀ ਸੀ 20 ਕਿੱਲੇ ਦੀ ਪਰਾਲੀ/ ਪਰਿਵਾਰ ਨੇ ਸ਼ਰਾਰਤੀ ਅਨਸਰ ’ਤੇ ਪ੍ਰਗਟਾਇਆ ਸ਼ੱਕ By admin - October 11, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਅੱਵਲ ਖੈਰ ਸੈਣਪੁਰ ਵਿੱਚ ਦੇਰ ਰਾਤ ਪਰਾਲੀ ਦੇ ਢੇਰ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਗੁੱਜਰ ਪਰਿਵਾਰ ਨਾਲ ਸਬੰਧਤ ਮੁਹੰਮਦ ਇਕਬਾਲ ਨੇ 20 ਏਕੜ ਦੀ ਪਰਾਲੀ ਇਕੱਠੀ ਕਰਕੇ ਸੁਕਾਉਣ ਤੋਂ ਬਾਅਦ ਢੇਰ ਲਗਾਇਆ ਹੋਇਆ ਸੀ। ਪਰਿਵਾਰ ਮੁਤਾਬਕ, ਰਾਤ ਕਰੀਬ 11 ਵਜੇ ਕਿਸੇ ਸ਼ਰਾਰਤੀ ਅਨਸਰ ਨੇ ਪਰਾਲੀ ਦੇ ਢੇਰ ਨੂੰ ਅੱਗ ਲਗਾ ਦਿੱਤੀ ਹੈ। ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ।