ਪੰਥਕ ਏਕਤਾ ਨੂੰ ਲੈ ਕੇ ਪਰਮਿੰਦਰ ਢੀਂਡਸਾ ਦਾ ਵੱਡਾ ਬਿਆਨ/ਪੰਥਕ ਪਾਰਟੀਆਂ ਨਾਲ ਸਮਝੌਤੇ ਲਈ ਰਾਹ ਖੁੱਲ੍ਹੇ ਹੋਣ ਦਾ ਦਾਅਵਾ/ਸੁਖਬੀਰ ਬਾਦਲ ਨੂੰ ਅਕਾਲ ਤਖ਼ਤ ਦੇ ਫੈ਼ਸਲੇ ਮੰਨਣ ਦੀ ਨਸੀਹਤ

0
2

ਮਾਨਸਾ ਵਿਖੇ ਪਹੁੰਚੇ ਸਾਬਕਾ ਵਿੱਤ ਮੰਤਰੀ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪੰਥਕ ਏਕਤਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪਰ ਅਸੀਂ ਅਕਾਲੀ ਦਲ ਤੋਂ ਵੱਖ ਨਹੀਂ ਹੋਏ ਸਗੋਂ ਸੁਖਬੀਰ ਸਿੰਘ ਬਾਦਲ ਦੀਆਂ ਮਨਮਾਨੀਆਂ ਦੇ ਕਾਰਨ ਵੱਖ ਹੋਏ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ ਦੇ ਸ਼੍ਰੀ ਅਕਾਲ ਤਖਤ ਦੇ ਫੈਸਲੇ ਨੂੰ ਮੰਨਦੇ ਹਨ ਤਾਂ ਚੰਗੀ ਗੱਲ ਹੈ ਤਾਂ ਹੀ ਪੰਥਕ ਪਾਰਟੀਆਂ ਇੱਕ ਮੰਚ ਉਤੇ ਆ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਮੂਸਾ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਸ਼ਾਮਿਲ ਕਰਵਾਇਆ।
ਉਹਨਾਂ ਅੱਗੇ ਕਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਵੱਲ ਲੈ ਕੇ ਜਾਣ ਦਾ ਰੋਡ ਮੈਪ ਹੈ ਜਿਸ ਤਹਿਤ ਅੱਜ ਵੱਡੇ ਪੱਧਰ ਤੇ ਲੋਕ ਪੰਥਕ ਪਾਰਟੀ ਦੇ ਨਾਲ ਜੁੜ ਰਹੇ ਨੇ। ਉਹਨਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਪਾਰਟੀ ਉਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਉਹ ਤਿਆਰ ਨੇ ਜੋ ਪੰਜਾਬ ਦੀ ਗੱਲ ਕਰਨਗੇ ਉਹਨਾਂ ਦੀ ਵਾਰਿਸ ਪੰਜਾਬ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਵੀ ਹੋ ਸਕਦੀ ਹੈ।
ਬੀਜੇਪੀ ਨਾਲ ਸਮਝੌਤੇ ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਬੀਜੇਪੀ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਕਿਸਾਨੀ ਦੀ ਜਵਾਨੀ ਦੀ ਅਤੇ ਨਾ ਹੀ ਪੰਜਾਬ ਦੇ ਲਈ ਕੋਈ ਵੱਡਾ ਪ੍ਰੋਜੈਕਟ ਦਿੱਤਾ ਹੈ ਪਰ ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪੰਥਕ ਪਾਰਟੀਆਂ ਬਣਨ ਦੇ ਕਾਰਨ ਕੋਈ ਵੀ ਵੱਡੀ ਪਾਰਟੀ ਹੁਣ ਛੇਤੀ ਪੰਜਾਬ ਦੀਆਂ ਪੰਥਕ ਪਾਰਟੀਆਂ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪਸ ਦੇ ਵਿੱਚ ਵੰਡੀਆਂ ਗਈਆਂ ਹਨ ਕਿਉਂਕਿ ਪਹਿਲਾਂ ਹਰ ਪਾਰਟੀ ਪੰਜਾਬ ਦੀ ਪੰਥਕ ਪਾਰਟੀ ਦੇ ਨਾਲ ਜੁੜਨ ਦਾ ਚਾਹੁੰਦੀ ਸੀ ਪਰ ਅੱਜ ਵੱਖ-ਵੱਖ ਹੋਣ ਦੇ ਕਾਰਨ ਕੋਈ ਵੀ ਵੱਡੀ ਪਾਰਟੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ।

LEAVE A REPLY

Please enter your comment!
Please enter your name here