ਦੋਰਾਂਗਲਾ ਸਬ-ਤਹਿਸੀਲ ’ਚ ਇਨਕਮ ਟੈਕਸ ਦਾ ਛਾਪਾ/ ਪੰਜ ਘੰਟਿਆਂ ਤਕ ਖੰਗਾਲਿਆ ਰਿਕਾਰਡ/ ਐਸਆਰਓ ਪੋਰਟਲ ਰਜਿਸਟਰ ਨਾ ਹੋਣ ਦੇ ਚਲਦੇ ਕੀਤੀ ਜਾਂਚ

0
1

ਗੁਰਦਾਸਪੁਰ ਦੀ ਦੋਰਾਂਗਲਾ ਸਬ-ਤਹਿਸੀਲ ਵਿੱਚ ਇਨਕਮ ਟੈਕਸ ਦੀ ਟੀਮ ਵੱਲੋਂ ਕਰੀਬ ਪੰਜ ਘੰਟੇ ਤੱਕ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਨੇ ਜ਼ਰੂਰੀ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਕੇ ਦਫ਼ਤਰੀ ਕਰਮਚਾਰੀਆਂ ਨੂੰ ਐਸਆਰਓ ਪੋਰਟਲ ਆਨਲਾਈਨ ਰਜਿਸਟਰ ਕਰਵਾਉਣ ਦੇ ਨਿਰਦੇਸ਼ ਦਿੱਤੇ। ਨਾਇਬ ਤਹਿਸੀਲਦਾਰ ਅਨੁਸਾਰ, ਸਬ-ਤਹਿਸੀਲ ਪਿਛਲੇ ਚਾਰ ਸਾਲਾਂ ਤੋਂ ਚੱਲ ਰਹੀ ਹੈ, ਪਰ ਐਸਆਰਓ ਪੋਰਟਲ ਰਜਿਸਟਰ ਨਾ ਹੋਣ ਕਾਰਨ ਟੀਮ ਵੱਲੋਂ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਰੋਟੀਨ ਜਾਂਚ ਸੀ ਅਤੇ ਟੀਮ ਵੱਲੋਂ ਮੰਗੇ ਗਏ ਰਿਕਾਰਡ ਮੁਹੱਈਆ ਕਰਵਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here