ਤਰਨ ਤਾਰਨ ’ਚ ਦੁਕਾਨਦਾਰ ’ਤੇ ਫਾਇਰਿੰਗ ਦੀ ਕੋਸ਼ਿਸ਼/ ਜੁੱਤੇ ਖਰੀਦਣ ਦੇ ਬਹਾਨੇ ਆਏ ਨੌਜਵਾਨਾਂ ਨੇ ਕੱਢਿਆ ਪਿਸਤੌਲ/ ਇਕ ਨੂੰ ਕੀਤਾ ਕਾਬੂ, ਦੂਜਾ ਫਰਾਰ, ਪੁਲਿਸ ਕਰ ਰਹੀ ਜਾਂਚ

0
2

ਤਰਨ ਤਾਰਨ ਦੇ ਅੱਡਾ ਬਾਜ਼ਾਰ ਸਥਿਤ ਕੁੰਦਨ ਸਿੰਘ ਮਾਰਕੀਟ ਵਿੱਚ ਦੁਕਾਨਦਾਰ ਗੁਰਦੇਵ ਸਿੰਘ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ, ਦੋ ਨੌਜਵਾਨ ਜੁੱਤੇ ਖਰੀਦਣ ਦੇ ਬਹਾਨੇ ਹੇਮਕੁੰਡ ਕਲੈਕਸ਼ਨ ਸੈਂਟਰ ’ਤੇ ਪਹੁੰਚੇ, ਜਿੱਥੇ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਫਾਇਰਿੰਗ ਕਰ ਦਿੱਤੀ। ਦੁਕਾਨਦਾਰ ਨੇ ਹਿੰਮਤ ਦਿਖਾਉਂਦਿਆਂ ਇੱਕ ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਫ਼ਰਾਰ ਹੋ ਗਿਆ। ਕਾਬੂ ਕੀਤੇ ਨੌਜਵਾਨ ਦੀ ਪਛਾਣ ਰਾਹੁਲ ਵਾਸੀ ਮੁਹੱਲਾ ਨਾਨਕਸਰ, ਤਰਨ ਤਾਰਨ ਵਜੋਂ ਹੋਈ ਹੈ। ਉਸ ਕੋਲੋਂ ਪਿਸਤੌਲ ਬਰਾਮਦ ਹੋਈ ਅਤੇ ਕੁੱਟਮਾਰ ਕਾਰਨ ਜ਼ਖ਼ਮੀ ਹੋਣ ’ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

LEAVE A REPLY

Please enter your comment!
Please enter your name here