ਪੰਜਾਬ ਗੁਰਦਾਸਪੁਰ-ਮੁਕੇਰੀਆਂ ਮਾਰਗ ’ਤੇ ਭਿਆਨਕ ਹਾਦਸਾ/ ਛੁੱਟੀ ’ਤੇ ਆਏ ਫੌਜੀ ਦੀ ਮੌਤ, ਪਤਨੀ ਤੇ ਧੀ ਦਾ ਬਚਾਅ/ ਤਿੰਨ ਧੀਆਂ ਸਿਰੋਂ ਉੱਠਿਆ ਪਿਤਾ ਦਾ ਸਾਇਆ By admin - October 9, 2026 0 1 Facebook Twitter Pinterest WhatsApp ਮੁਕੇਰੀਆਂ–ਗੁਰਦਾਸਪੁਰ ਮੁੱਖ ਮਾਰਗ ’ਤੇ ਪਿੰਡ ਚਾਵਾ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਛੁੱਟੀ ’ਤੇ ਆਏ 30 ਸਾਲਾ ਫੌਜੀ ਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੀ ਪਤਨੀ ਅਤੇ ਮਾਸੂਮ ਬੱਚੀ ਵਾਲ-ਵਾਲ ਬਚ ਗਏ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਉਰਫ਼ ਦੇਸਾ, ਵਾਸੀ ਪਿੰਡ ਢੇਸਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਕੁਝ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਪਣੇ ਪਿੰਡ ਆਇਆ ਸੀ। ਉਹ ਆਪਣੀ ਪਤਨੀ ਤੇ ਛੋਟੀ ਬੱਚੀ ਸਮੇਤ ਬੁਲਿਟ ਤੇ ਗੁਰਦਾਸਪੁਰ ਜਾ ਰਿਹਾ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ। ਜਾਣਾਕਰੀ ਅਨੁਸਾਰ ਉਸ ਦੇ ਫੌਜ ਵਿੱਚ ਤਾਇਨਾਤ ਭਰਾ ਦੇ ਘਰ ਬੱਚੀ ਨੇ ਜਨਮ ਲਿਆ ਸੀ, ਜਿਸ ਕਾਰਨ ਪਰਿਵਾਰਕ ਮੈਂਬਰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਮੌਜੂਦ ਸਨ। ਇਸ ਦੌਰਾਨ ਗੁਰਮੀਤ ਸਿੰਘ ਸ਼ਾਮ ਕਰੀਬ 6 ਵਜੇ ਆਪਣੀ ਪਤਨੀ ਅਤੇ ਛੋਟੀ ਬੱਚੀ ਨਾਲ ਬੁਲੇਟ ਮੋਟਰਸਾਈਕਲ ’ਤੇ ਪਰਿਵਾਰ ਲਈ ਰੋਟੀ ਲੈ ਕੇ ਗੁਰਦਾਸਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਚਾਵਾ ਦੇ ਸ਼ੁਰੂਆਤੀ ਹਿੱਸੇ ਵਿੱਚ ਜਿੰਮ ਅਤੇ ਸਟੇਡੀਅਮ ਵੱਲ ਜਾਂਦੀ ਲਿੰਕ ਸੜਕ ਨੇੜੇ ਪਹੁੰਚਿਆ ਤਾਂ ਟਰਾਲੇ ਅਤੇ ਫਾਰਚੂਨਰ ਵਿਚਕਾਰ ਹੋਏ ਹਾਦਸੇ ਦੀ ਲਪੇਟ ਵਿੱਚ ਉਸ ਦਾ ਮੋਟਰਸਾਈਕਲ ਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਗੁਰਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਗੁਰਮੀਤ ਸਿੰਘ ਦੀ ਪਤਨੀ ਅਤੇ ਛੋਟੀ ਬੱਚੀ ਦਾ ਬਚਾ ਹੋ ਗਿਆ। ਪਰਿਵਾਰ ਲਈ ਇਹ ਘਟਨਾ ਵੱਡਾ ਸਦਮਾ ਬਣ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਛੁੱਟੀ ’ਤੇ ਘਰ ਆਏ ਫੌਜੀ ਜਵਾਨ ਦੀ ਅਚਾਨਕ ਮੌਤ ਨਾਲ ਪਿੰਡ ਵਿੱਚ ਵੀ ਸੋਗ ਦਾ ਮਾਹੌਲ ਹੈ।