ਪਟਿਆਲਾ ਦੇ ਘੱਗਾ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ/ ਦੂਜੇ ਦਿਨ ਟੋਲ ਪਰਚੀ ਮੁਕਤ ਕਰ ਕੇ ਨਾਅਰੇਬਾਜ਼ੀ/ ਅਣਮਿੱਥੇ ਲਈ ਸੜਕ ਬੰਦ ਕਰਨ ਦੀ ਦਿੱਤੀ ਚਿਤਾਵਨੀ

0
1

ਪਟਿਆਲਾ ਦੇ ਸਮਾਣਾ-ਪਾਤੜਾਂ ਰੋਡ ’ਤੇ ਘੱਗਾ ਕਸਬੇ ਨੇੜੇ ਦਿੱਲੀ-ਕਟੜਾ ਐਕਸਪ੍ਰੈੱਸ ਹਾਈਵੇਅ ’ਤੇ ਕਿਸਾਨ ਯੂਨੀਅਨ ਏਕਤਾ ਆਜ਼ਾਦ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਘੱਗਾ ਟੋਲ ਪਲਾਜ਼ਾ ਨੂੰ ਪਰਚੀ ਮੁਫ਼ਤ ਕਰ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਦੋਸ਼ ਹੈ ਕਿ ਹਾਈਵੇਅ ਦੇ ਨਿਰਮਾਣ ਦੌਰਾਨ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਕਮ ਅਜੇ ਤੱਕ ਨਹੀਂ ਮਿਲੀ ਅਤੇ ਸੜਕ ਦੇ ਨਾਲ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਰਸਤੇ ਵੀ ਚਾਲੂ ਨਹੀਂ ਕੀਤੇ ਗਏ। ਕਿਸਾਨ ਆਗੂ ਅਮਰਿੰਦਰ ਸਿੰਘ ਨੇ ਜਲਦ ਹੱਲ ਨਾ ਕਰਨ ਤੇ ਹਾਈਵੇਅ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦੀ ਚਿਤਵਾਨੀ ਦਿੱਤੀ ਹੈ। ਦੂਜੇ ਪਾਸੇ ਟੋਲ ਪਰਚੀ ਮੁਕਤ ਹੋਣ ਨੂੰ ਲੈ ਕੇ ਵਾਹਨ ਚਾਲਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਅੱਗੇ ਦੂਜੇ ਟੋਲ ਪਲਾਜ਼ਾ ’ਤੇ ਪੈਸੇ ਕੱਟੇ ਜਾਂਦੇ ਹਨ।

 

LEAVE A REPLY

Please enter your comment!
Please enter your name here