ਪੰਜਾਬ ਬਟਾਲਾ ਪੁਲਿਸ ਨੇ ਪਾਸਟਰ ਕਤਲ ਦੀ ਗੁੱਥੀ ਸੁਲਝਾਈ/ ਘਟਨਾ ਤੋਂ ਚਾਰ ਘੰਟਿਆਂ ਅੰਦਰ ਦੋਸ਼ੀ ਗ੍ਰਿਫਤਾਰ/ 20 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਚਲਦਿਆਂ ਕੀਤਾ ਸੀ ਕਤਲ By admin - October 9, 2026 0 2 Facebook Twitter Pinterest WhatsApp ਬਟਾਲਾ ਪੁਲਿਸ ਨੇ ਸਥਾਨਕ ਗਾਂਥੀ ਇਲਾਕੇ ਅੰਦਰ ਹੋਏ ਪਾਸਟਰ ਬਲਵਿੰਦਰ ਸਿੰਘ ਲਾਡੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਨੇ ਵਾਰਦਾਤ ਤੋਂ ਮਹਿਜ਼ ਚਾਰ ਘੰਟਿਆ ਅੰਦਰ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦਾ ਪਛਾਣ ਨਰੇਸ਼ ਕੁਮਾਰ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਇਹ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਮੁਲਜ਼ਮ ਨੇ ਪਾਸਟਰ ਕੋਲੋਂ 20 ਹਜ਼ਾਰ ਰੁਪਏ ਲੈਣੇ ਸਨ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਹੱਥੋਂਪਾਈ ਹੋ ਗਈ। ਇਸ ਦੌਰਾਨ ਕਟਰ ਲੱਗਣ ਨਾਲ ਬਲਵਿੰਦਰ ਲਾਡੀ ਜ਼ਖਮੀ ਹੋ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨ ਗਾਂਧੀ ਕੈਂਪ ਇਲਾਕੇ ਚ ਘਰ ਚ ਦਾਖਿਲ ਹੋ ਇੱਕ ਵਿਅਕਤੀ ਵੱਲੋਂ ਪਾਸਟਰ ਬਲਵਿੰਦਰ ਲਾਡੀ ਦਾ ਕਟਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਸੁੱਖਇੰਦਰ ਸਿੰਘ ਨੇ ਦਸਿਆ ਕਿ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਉਹਨਾ ਦੇ ਪੁਲਿਸ ਥਾਣਾ ਸਿਵਿਲ ਲਾਈਨ ਚ ਮਾਮਲਾ ਦਰਜ ਕਰ ਤਫ਼ਤੀਸ਼ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜਮ ਨਰੇਸ਼ ਕੁਮਾਰ ਵਾਰਦਾਤ ਦੇ ਕੁਝ ਘੰਟਿਆਂ ਦੇ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਡੀਐੱਸਪੀ ਮੁਤਾਬਿਕ ਨਰੇਸ਼ ਨੂੰ ਪਾਸਟਰ ਬਲਵਿੰਦਰ ਪਾਲ ਤੇ ਕੁਝ ਸ਼ੱਕ ਸੀ ਜਿਸ ਦੇ ਚੱਲਦੇ ਉਸ ਨੇ ਪਾਸਟਰ ਦੇ ਘਰ ਪਹੁਚ ਉਸ ਤੇ ਹਮਲਾ ਕੀਤਾ ਜਦਕਿ ਗ੍ਰਿਫ਼ਤਾਰ ਮੁਲਜ਼ਮ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਪਾਸਟਰ ਕੋਲੋ 20 ਹਜ਼ਾਰ ਰੁਪਏ ਲੈਣੇ ਸਨ ਅਤੇ ਉਹ ਦੇ ਨਹੀਂ ਸੀ ਰਿਹਾ ਅਤੇ ਜਦ ਉਹ ਅੱਜ ਸਵੇਰੇ ਉਸਦੇ ਘਰ ਲੈਣ ਗਿਆ ਤਾਂ ਉੱਥੇ ਉਸਦੀ ਪਾਸਟਰ ਨਾਲ ਹੱਥੋਪਾਈ ਹੋ ਗਈ ਜਿਸ ਦੌਰਾਨ ਉਹ ਕਟਰ ਨਾਲ ਗੰਭੀਰ ਜ਼ਖ਼ਮੀ ਹੋ ਗਿਆ।