ਅੰਮ੍ਰਿਤਸਰ ਪੁਲਿਸ ਦੀ ਅਪਰਾਧੀਆਂ ਖਿਲਾਫ ਸਖਤੀ/ ਸੀਪੀ ਗਿੱਲ ਨੇ ਪੀਸੀਆਰ ਮੁਲਜ਼ਮਾਂ ਦੀ ਲਈ ਕਲਾਸ/ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਦੀ ਹਦਾਇਤ

0
2

 

ਅੰਮ੍ਰਿਤਸਰ ਪੁਲਿਸ ਵੱਲੋਂ ਅਪਰਾਧਾਂ ਦੀ ਰੋਕਥਾਮ ਅਤੇ ਤੁਰੰਤ ਪੁਲਿਸ ਰਿਸਪਾਂਸ ਨੂੰ ਹੋਰ ਮਜ਼ਬੂਤ ਕਰਨ ਲਈ ਪੀਸੀਆਰ ਸਟਾਫ ਦੀ ਜ਼ੋਨਵਾਈਜ਼ ਬਰੀਫਿੰਗ ਕੀਤੀ ਗਈ। ਕਮਿਸ਼ਨਰ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਪੀਸੀਆਰ ਮੁਲਾਜ਼ਮਾਂ ਨੂੰ ਬੀਟ ਦੀ ਪੂਰੀ ਜਾਣਕਾਰੀ ਰੱਖਣ, ਬੀਟ ਬੁੱਕਸ ਅਪਡੇਟ ਰੱਖਣ ਅਤੇ ਚੇਨ ਸਨੈਚਿੰਗ, ਝਪਟਮਾਰੀ ਤੇ ਚੋਰੀ ਵਰਗੀਆਂ ਵਾਰਦਾਤਾਂ ਵਾਲੇ ਹੌਟਸਪੌਟਸ ’ਤੇ ਪ੍ਰਭਾਵਸ਼ਾਲੀ ਪੈਟਰੋਲਿੰਗ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ ਨੇ ਰਾਤ ਸਮੇਂ ਖੁਦ ਸੜਕਾਂ ’ਤੇ ਉਤਰ ਕੇ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਅਤੇ ਫੀਲਡ ਡਿਊਟੀ ਸਬੰਧੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੀਸੀਆਰ ਦੀ ਮੌਜੂਦਗੀ, ਬੀਟ ਨੋਲੇਜ ਅਤੇ ਰਿਸਪਾਂਸ ਟਾਈਮ ਨੂੰ ਲਗਾਤਾਰ ਬਿਹਤਰ ਕੀਤਾ ਜਾਵੇਗਾ।
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪੀਸੀਆਰ ਸਟਾਫ ਦੀ ਲਗਾਤਾਰ ਬਰੀਫਿੰਗ ਅਤੇ ਮਾਨੀਟਰਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਹਰਮਨਬੀਰ ਸਿੰਘ ਗਿੱਲ, ਆਈਪੀਐਸ ਵੱਲੋਂ ਏਡੀਸੀਪੀ ਹੈੱਡਕੁਆਰਟਰ, ਏਸੀਪੀ ਹੈੱਡਕੁਆਰਟਰ ਅਤੇ ਪੀਸੀਆਰ-1-2 ਅਤੇ ਪੀਸੀਆਰ-3 ਦੇ ਇੰਚਾਰਜਾਂ ਸਮੇਤ ਪੀਸੀਆਰ ਸਟਾਫ ਦੀ ਜ਼ੋਨਵਾਈਜ਼ ਬਰੀਫਿੰਗ ਕੀਤੀ ਗਈ।
ਇਸ ਦੌਰਾਨ ਪੀਸੀਆਰ-1-2 ਅਤੇ ਪੀਸੀਆਰ-3 ਨਾਲ ਸਬੰਧਤ ਸਟਾਫ ਦੀ ਡਿਊਟੀ ਅਤੇ ਕਾਰਜਪ੍ਰਣਾਲੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਕਮਿਸ਼ਨਰ ਪੁਲਿਸ ਵੱਲੋਂ ਪੀਸੀਆਰ ਮੁਲਾਜ਼ਮਾਂ ਨੂੰ Prevention of Crime ਸਬੰਧੀ ਵਿਸ਼ੇਸ਼ ਤੌਰ ’ਤੇ ਬਰੀਫ ਕੀਤਾ ਗਿਆ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀ-ਆਪਣੀ ਬੀਟ ਬਾਰੇ ਪੂਰੀ ਜਾਣਕਾਰੀ ਰੱਖਣ ਅਤੇ ਇਲਾਕੇ ਵਿੱਚ ਹੋਣ ਵਾਲੀ ਕਿਸੇ ਵੀ ਸ਼ੱਕੀ ਗਤੀਵਿਧੀ ’ਤੇ ਤੁਰੰਤ ਨਜ਼ਰ ਰੱਖਣ।
ਇਸ ਮੌਕੇ ਮੁਲਾਜ਼ਮਾਂ ਦੀਆਂ ਬੀਟ ਬੁੱਕਸ ਦੀ ਵੀ ਜਾਂਚ ਕੀਤੀ ਗਈ, ਜਿਸ ਦੌਰਾਨ ਰਿਕਾਰਡ ਕੀਪਿੰਗ ਅਤੇ ਬੀਟ ਨਾਲ ਸਬੰਧਤ ਜਾਣਕਾਰੀ ਦੀ ਸਮੀਖਿਆ ਕੀਤੀ ਗਈ। ਮੁਲਾਜ਼ਮਾਂ ਵੱਲੋਂ ਆਪਣੀ ਬੀਟ ਸਬੰਧੀ ਪੂਰੀ ਜਾਣਕਾਰੀ ਰੱਖਣ ਅਤੇ ਰਿਕਾਰਡ ਨੂੰ ਢੰਗ ਨਾਲ ਅਪਡੇਟ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ। ਪੀਸੀਆਰ ਸਟਾਫ ਨੂੰ ਚੇਨ ਸਨੈਚਿੰਗ, ਝਪਟਮਾਰੀ, ਚੋਰੀ ਅਤੇ ਹੋਰ ਸਟ੍ਰੀਟ ਕ੍ਰਾਈਮ ਦੀ ਰੋਕਥਾਮ ਲਈ ਸੰਵੇਦਨਸ਼ੀਲ ਥਾਵਾਂ ਅਤੇ ਹੌਟਸਪੌਟਸ ’ਤੇ ਪ੍ਰਭਾਵਸ਼ਾਲੀ ਪੈਟਰੋਲਿੰਗ ਕਰਨ ਲਈ ਹਦਾਇਤ ਕੀਤੀ ਗਈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਵਾਰਦਾਤ ਦੀ ਸੂਚਨਾ ਮਿਲਣ ’ਤੇ ਤੁਰੰਤ ਮੌਕੇ ’ਤੇ ਪਹੁੰਚਣਾ, ਇਲਾਕੇ ਦੀ ਘੇਰਾਬੰਦੀ ਕਰਨਾ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰਨਾ ਅਤੇ ਸਬੰਧਤ ਥਾਣਾ ਪੁਲਿਸ ਨਾਲ ਤੁਰੰਤ ਤਾਲਮੇਲ ਕਰਕੇ ਪ੍ਰਭਾਵਸ਼ਾਲੀ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਕਮਿਸ਼ਨਰ ਪੁਲਿਸ ਨੇ ਪੀਸੀਆਰ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਦੌਰਾਨ ਪੂਰੀ ਤਰ੍ਹਾਂ ਮੁਸਤੈਦ, ਸਚੇਤ ਅਤੇ ਪ੍ਰੋ-ਐਕਟਿਵ ਰਹਿਣ। ਕਿਸੇ ਵੀ ਅਪਰਾਧਿਕ ਵਾਰਦਾਤ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਪੈਟਰੋਲਿੰਗ ਅਤੇ ਨਿਗਰਾਨੀ ਕੀਤੀ ਜਾਵੇ ਅਤੇ ਜੇਕਰ ਕੋਈ ਵਾਰਦਾਤ ਵਾਪਰਦੀ ਹੈ ਤਾਂ ਉਸ ’ਤੇ ਤੁਰੰਤ, ਸੰਗਠਿਤ ਅਤੇ ਪ੍ਰਭਾਵਸ਼ਾਲੀ ਰਿਸਪਾਂਸ ਦਿੱਤਾ ਜਾਵੇ।
ਇਸ ਦੌਰਾਨ ਪੀਸੀਆਰ ਮੁਲਾਜ਼ਮਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਤੋਂ ਇਹ ਵੀ ਜਾਣਿਆ ਗਿਆ ਕਿ ਪੀਸੀਆਰ ਦੀ ਕਾਰਜਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਿਹੜੀਆਂ ਸੁਧਾਰਾਂ ਦੀ ਲੋੜ ਹੈ। ਮੁਲਾਜ਼ਮਾਂ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਗਿਆ ਅਤੇ ਉਨ੍ਹਾਂ ’ਤੇ ਯੋਗ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ। ਕਮਿਸ਼ਨਰ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ, ਆਈਪੀਐਸ ਨੇ ਕਿਹਾ ਕਿ ਪੀਸੀਆਰ ਸ਼ਹਿਰ ਵਿੱਚ ਕਰਾਈਮ ਪ੍ਰੀਵੈਂਸ਼ਨ ਅਤੇ ਤੁਰੰਤ ਪੁਲਿਸ ਰਿਸਪਾਂਸ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਲਈ ਪੀਸੀਆਰ ਸਟਾਫ ਦੀ ਡਿਊਟੀ, ਬੀਟ ਨੋਲੇਜ, ਪੈਟਰੋਲਿੰਗ ਅਤੇ ਰਿਸਪਾਂਸ ਟਾਈਮ ਨੂੰ ਲਗਾਤਾਰ ਬਿਹਤਰ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here