ਹਾਦਸੇ ਦੌਰਾਨ ਨੌਜਵਾਨ ਦੀ ਦਰਦਭਰੀ ਦਾਸਤਾਨ/ ਹਾਦਸੇ ’ਚ ਦੋਵੇਂ ਲੱਤਾਂ ਟੁੱਟਣ ਮੰਜੇ ’ਤੇ ਪੈਣ ਲਈ ਮਜ਼ਬੂਰ/ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ

0
1

ਤਰਨ ਤਾਰਨ ਦੇ ਪਿੰਡ ਜਾਣੇਕੇ ਨੇੜੇ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਸਰੀਰਕ ਪੱਖੋਂ ਨਕਾਰਾ ਹੋਏ ਨੌਜਵਾਨ ਜਗਦੀਪ ਸਿੰਘ ਨੇ ਇਲਾਜ ’ਚ ਮਦਦ ਲਈ ਗੁਹਾਰ ਲਾਈ ਹੈ। ਜਗਦੀਪ ਸਿੰਘ ਮੁਤਾਬਕ ਬੱਸ ਦੀ ਟੱਕਰ ਨਾਲ ਉਸ ਦੀਆਂ ਲੱਤਾਂ ਦੋ ਥਾਵਾਂ ਤੋਂ ਟੁੱਟ ਗਈਆਂ, ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਛਾਤੀ ਦੀਆਂ ਪਸਲੀਆਂ ਵੀ ਟੁੱਟ ਗਈਆਂ ਹਨ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਬੱਸ ਵਾਲਿਆਂ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਪੀੜਤ ਨੇ ਸਮਾਜ ਸੇਵੀਆਂ ਅੱਗੇ ਇਲਾਜ ਵਿਚ ਮਦਦ ਦੀ ਅਪੀਲ ਕੀਤੀ ਹੈ।
ਪੀੜਤ ਦੀ ਮਾਂ ਰਾਜ ਕੌਰ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਉਸ ਦੇ ਪੁੱਤ ਦਾ ਇਲਾਜ ਕਰਵਾਉਣ ਵਿੱਚ ਮਦਦ ਕਰਨ। ਪਿੰਡ ਵਾਸੀ ਸਾਬਕਾ ਫੌਜੀ ਮੇਜਰ ਸਿੰਘ ਨੇ ਵੀ ਪਰਿਵਾਰ ਦੀ ਮਾਲੀ ਹਾਲਤ ਨੂੰ ਦੇਖਦਿਆਂ ਸਮਾਜ ਸੇਵੀਆਂ ਨੂੰ ਮਦਦ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਿੰਡ ਜਿਉਣੇ ਨੇੜੇ ਇਹ ਨੌਜਵਾਨ ਤੇਜ਼ ਰਫਤਾਰ ਬੱਸ ਦੀ ਲਪੇਟ ਵਿੱਚ ਆ ਗਿਆ ਸੀ ਜਿਸ ਕਾਰਨ ਇਸ ਦੀਆਂ ਦੋਵੇਂ  ਲੱਤਾਂ ਦੋ ਥਾਂ ਤੋਂ ਟੁੱਟ ਗਈਆਂ ਅਤੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਛਾਤੀ ਦੀਆਂ ਪਸਲੀਆਂ ਵੀ ਟੁੱਟ ਗਈਆਂ ਪਰ ਬਸ ਵਾਲਿਆਂ ਵੱਲੋਂ ਇਸ ਦਾ ਕੋਈ ਵੀ ਇਲਾਜ ਨਹੀਂ ਕਰਵਾਇਆ ਗਿਆ।
ਘਰ ਵਿੱਚ ਗਰੀਬੀ ਜ਼ਿਆਦਾ ਹੋਣ ਕਾਰਨ ਇਹ ਨੌਜਵਾਨ ਇਲਾਜ ਖੁਣੋਂ ਮੰਜੇ ਤੇ ਹੀ ਹਸਪਤਾਲ ਵਿੱਚ ਤੜਫ ਰਿਹਾ ਹੈ। ਜਗਦੀਪ ਸਿੰਘ ਦੀ ਮਾਂ ਰਾਜ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਹਰ ਰੋਜ਼ ਦੀ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਉਹ ਘਰ ਵਾਪਸ ਪਰਤਿਆ ਸੀ ਜਦ ਉਹ ਪਿੰਡ ਜਣੇਕੇ ਮੋੜਦੇ ਨਜਦੀਕ ਆਇਆ ਤਾਂ ਇੱਕ ਤੇਜ਼ ਰਫਤਾਰ ਬਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਅਤੇ ਸਿਰ ਵਿੱਚ ਵੀ ਗੰਭੀਰ ਸੱਟ ਲੱਗ ਗਈ ਅਤੇ ਛਾਤੀ ਦੀਆਂ ਪਸਲੀਆਂ ਵੀ ਟੁੱਟ ਗਈਆਂ। ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਹੈ। ਪਰਿਵਾਰ ਦਾ ਮੋਬਾਇਲ ਨੰਬਰ 8264102034 ਹੈ।

LEAVE A REPLY

Please enter your comment!
Please enter your name here