ਸ਼ਹੀਦ ਰਣਧੀਰ ਸਿੰਘ ਦੇ ਯਾਦਗਾਰੀ ਗੇਟ ਨੂੰ ਲੈ ਕੇ ਵਿਵਾਦ/ 8.60 ਲੱਖ ਦੀ ਗ੍ਰਾਂਟ ਦੇ ਬਾਵਜੂਦ ਘਟੀਆ ਮਟੀਰੀਅਲ ਵਰਤਣ ਦੇ ਇਲਜ਼ਾਮ/ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

0
1

ਗੁਰਦਾਸਪੁਰ ਦੇ ਪਿੰਡ ਕਠਿਆਲੀ ਵਿੱਚ ਸ਼ਹੀਦ ਲਾਂਸ ਨਾਇਕ ਰਣਧੀਰ ਸਿੰਘ ਦੀ ਯਾਦ ਵਿੱਚ ਬਣਾਏ ਗਏ ਯਾਦਗਾਰੀ ਗੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਗੇਟ ਦੇ ਨਿਰਮਾਣ ਲਈ ਆਈ ਗ੍ਰਾਂਟ ਦੀ ਵਰਤੋਂ ਨੂੰ ਲੈ ਕੇ ਸਵਾਲ ਚੁੱਕਦਿਆਂ ਪੰਚਾਇਤ ਵਿਭਾਗ ਦੇ ਸਬੰਧਤ ਅਧਿਕਾਰੀ’ ਤੇ ਗੰਭੀਰ ਇਲਜ਼ਾਮ ਲਗਾਏ ਹਨ। ਸ਼ਹੀਦ ਦੇ ਪਰਿਵਾਰ ਦਾ ਕਹਿਣਾ ਹੈ ਕਿ 8 ਲੱਖ 60 ਹਜ਼ਾਰ ਗਰਾਟ ਆਉਣ ਦੇ ਬਾਵਜੂਦ ਗੇਟ ਬਣਾਉਣ ਵਿਚ ਘਟੀਆ ਮਟੀਰੀਅਲ ਵਰਤਿਆ ਗਿਆ ਹੈ। ਪਰਿਵਾਰ ਨੇ ਗੇਟ ਉਤੇ ਹੋਏ ਖਰਚੇ ਦੀ ਜਾਂਚ ਮੰਗੀ ਹੈ।
ਸ਼ਹੀਦ ਦੀ ਪਤਨੀ,ਮਨਜੀਤ ਕੌਰ ਅਤੇ ਮਾਤਾ ਦਲਬੀਰ ਕੌਰ, ਹੋਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਹੀਦ ਦੇ ਨਾਮ ’ਤੇ ਯਾਦਗਾਰੀ ਗੇਟ ਬਣਾਉਣ ਲਈ 8 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀ ਅਤੇ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਦੇ ਕਾਰਣ ਪੰਚਾਇਤ ਵਿਭਾਗ ਵਲੋਂ ਪਿੰਡ ਵਿੱਚ ਨਿਰਮਲ ਸਿੰਘ ਪੰਚਾਇਤ ਅਫ਼ਸਰ ਨੂੰ ਪਿੰਡ ਦਾ ਪ੍ਰਬੰਧਕ ਲਗਾਇਆ ਗਿਆ ਸੀ ਪਰ ਉਸ ਵਲੋਂ ਆਪਣੀ ਮਨਮਰਜੀ ਨਾਲ ਗੇਟ ਦਾ ਕੰਮ ਘਟਿਆ ਤਰੀਕੇ ਨਾਲ ਕਰਵਾ ਕੇ ਵੱਡੀ ਘੱਪਲੇਬਾਜੀ ਕੀਤੀ ਗਈ ਹੈ ਅਤੇ ਗੇਟ ਬਣਾਉਣ ਵਾਲੇ ਕਿਸੇ ਵੀ ਪਰਿਵਾਰਕ ਮੈਬਰ ਜਾ ਪਿੰਡ ਵਾਲਿਆਂ ਨੂੰ ਨਹੀ ਪੁਛਿਆ ਗਿਆ।
ਉਨ੍ਹਾਂ ਦਾ ਇਲਜ਼ਾਮ ਹੈ ਕਿ ਗੇਟ ਦੇ ਨਿਰਮਾਣ ’ਤੇ ਪੂਰੀ ਰਕਮ ਖਰਚ ਨਹੀਂ ਕੀਤੀ ਗਈ ਅਤੇ ਗੇਟ ਦਾ ਨਿਰਮਾਣ ਮਹਿਜ਼ ਖਾਨਾਪੂਰਤੀ ਵਜੋਂ ਕਰ ਦਿੱਤਾ ਗਿਆ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੇਟ ’ਤੇ ਸ਼ਹੀਦ ਲਾਂਸ ਨਾਇਕ ਰਣਧੀਰ ਸਿੰਘ ਦਾ ਨਾਮ ਵੀ ਪੂਰੀ ਤਰ੍ਹਾਂ ਨਹੀਂ ਲਿਖਿਆ ਗਿਆ। ਗੇਟ ਦੀ ਐਂਟਰੀ ਵਾਲੀ ਸਾਈਡ ’ਤੇ ਸ਼ਹੀਦ ਦਾ ਨਾਮ ਤੱਕ ਨਹੀਂ ਲਿਖਿਆ ਗਿਆ ਅਤੇ ਨਾ ਹੀ ਸ਼ਹੀਦ ਦੀ ਤਸਵੀਰ ਲਗਾਈ ਗਈ। ਇਸ ਤੋਂ ਇਲਾਵਾ ਗੇਟ ਦੀਆਂ ਕਈ ਟਾਇਲਾਂ ਟੁੱਟ ਚੁੱਕੀਆਂ ਹਨ ਅਤੇ ਜਿੱਥੇ ਸ਼ਹੀਦ ਦਾ ਨਾਮ ਲਿਖਿਆ ਗਿਆ ਹੈ, ਉਹ ਹਿੱਸਾ ਵੀ ਖਰਾਬ ਹੋ ਚੁੱਕਿਆ ਹੈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਗੇਟ ਦੀ ਅਜਿਹੀ ਹਾਲਤ ਦੇਖ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਸ਼ਹੀਦ ਦੀ ਯਾਦ ਵਿੱਚ ਬਣਾਏ ਜਾਣ ਵਾਲੇ ਯਾਦਗਾਰੀ ਸਥਾਨ ਨੂੰ ਇਸ ਤਰ੍ਹਾਂ ਅੱਧ-ਅਧੂਰਾ ਛੱਡਣਾ ਸ਼ਹੀਦ ਦਾ ਅਪਮਾਨ ਹੈ ਉਨ੍ਹਾਂ ਨੇ ਕਿਹਾ ਕੇ ਇਸ ਨਾਲੋਂ ਤਾਂ ਚੰਗਾ ਸੀ ਵਿਭਾਗ ਕਿਸੇ ਗਰੀਬ ਦਾ ਘਰ ਬਣਵਾ ਦਿੰਦੀ ਇਸ ਤਰਾ ਦਾ ਆਧੁਰਾ ਗੇਟ ਬਣਵਾ ਕੇ ਸ਼ਹੀਦ ਦਾ ਅਪਮਾਨ ਕੀਤਾ ਹੈ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਯਾਦਗਾਰੀ ਗੇਟ ਦੇ ਨਿਰਮਾਣ ਲਈ ਆਈ 8 ਲੱਖ 60 ਹਜ਼ਾਰ ਰੁਪਏ ਦੀ ਗ੍ਰਾਂਟ ਅਤੇ ਇਸ ’ਤੇ ਹੋਏ ਖਰਚ ਦੀ ਪੂਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਜਾਂਚ ਦੌਰਾਨ ਗ੍ਰਾਂਟ ਦੀ ਵਰਤੋਂ ਵਿੱਚ ਕਿਸੇ ਤਰ੍ਹਾਂ ਦੀ ਬੇਨਿਯਮੀ ਜਾਂ ਘਪਲੇਬਾਜ਼ੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

LEAVE A REPLY

Please enter your comment!
Please enter your name here