ਪੰਜਾਬ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ’ਚ ਬਜ਼ੁਰਗ ਨਾਲ ਖੋਹ/ ਸੈਰ ਕਰਨ ਦੌਰਾਨ ਵਾਲੀਆਂ ਝਪਟ ਕੇ ਫਰਾਰ/ ਖੋਹ ਦੌਰਾਨ ਪਾੜੇ ਦੋਵੇ ਕੰਨ, ਪੁਲਿਸ ਕਰ ਰਹੀ ਜਾਂਚ By admin - October 1, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਅੰਦਰ ਚੋਰੀਆਂ ਅਤੇ ਲੁੱਟਾਂ-ਖੋਹਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਘਟਨਾ ਵਿੱਚ ਲੁਟੇਰਿਆਂ ਨੇ ਧਾਰੀਵਾਲ ਦੀ ਸਾਬਕਾ ਕੌਂਸਲਰ ਹਰਜਿੰਦਰ ਕੌਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਜਾਣਕਾਰੀ ਅਨੁਸਾਰ ਹਰਜਿੰਦਰ ਕੌਰ ਆਪਣੇ ਘਰ ਨਜ਼ਦੀਕ ਸੈਰ ਕਰ ਰਹੀ ਸੀ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨ੍ਹਾਂ ਦੀਆਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਵਾਲੀਆ ਝਪਟਨ ਦੌਰਾਨ ਹਰਜਿੰਦਰ ਕੌਰ ਦੇ ਦੋਵੇਂ ਕੰਨ ਵੀ ਪਾੜ ਗਏ ਹਨ। ਸਮਾਜ ਸੇਵਕ ਦਲਬੀਰ ਸਿੰਘ ਚਾਹਲ ਨੇ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੇ ਗਿਲਾ ਜਾਹਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਲੁਟੇਰਿਆਂ ਖਿਲਾਫ ਕਾਰਵਾਈ ਮੰਗੀ ਹੈ। ਸਾਬਕਾ ਕੌਂਸਲਰ ਹਰਜਿੰਦਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਤੋਂ ਥੋੜ੍ਹੀ ਦੂਰ ਸੈਰ ਕਰ ਰਹੀ ਸੀ। ਜਦੋਂ ਉਹ ਸੇਵਾ ਕੇਂਦਰ ਨੇੜੇ ਪਹੁੰਚੀ ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਰੁਕ ਕੇ ਕਿਸੇ ਵਿਅਕਤੀ ਦਾ ਪਤਾ ਪੁੱਛਿਆ। ਇਸੇ ਦੌਰਾਨ ਉਨ੍ਹਾਂ ਨੇ ਅਚਾਨਕ ਝਪਟ ਮਾਰ ਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਝਪਟਮਾਰੀ ਦੌਰਾਨ ਉਨ੍ਹਾਂ ਦੇ ਕੰਨ ਲਹੂ-ਲੁਹਾਨ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਦੇ ਨਾਲ ਉਨ੍ਹਾਂ ਨੇ ਆਪਣੇ ਕੰਨਾਂ ਦਾ ਇਲਾਜ ਵੀ ਕਰਵਾਇਆ।